13 ਸਾਲਾ ਬੱਚੇ ਨੇ 6 ਗੇਂਦਾਂ 'ਚ ਲਈਆਂ ਛੇ ਵਿਕਟਾਂ

Updated on: Sat, 12 Aug 2017 07:11 PM (IST)
  

ਲੰਡਨ (ਏਜੰਸੀ) :

ਿਯਕਟ 'ਚ ਹਰ ਰੋਜ਼ ਰਿਕਾਰਡ ਬਣਦੇ ਅਤੇ ਟੁੱਟਦੇ ਹਨ। ਹਰ ਰੋਜ਼ ਗੇਂਦਬਾਜ਼ੀ ਤੋਂ ਲੈ ਕੇ ਬੱਲੇਬਾਜ਼ੀ 'ਚ ਕੁਝ ਨਾ ਕੁਝ ਨਵਾਂ ਹੁੰਦਾ ਹੈ। ਇਸ ਵਾਰੀ ਦਾ ਕਾਰਨਾਮਾ ਇੰਗਲੈਂਡ ਦੇ 13 ਸਾਲ ਦੇ ਇਕ ਸਕੂਲੀ ਬੱਚੇ ਦੇ ਨਾਂ ਦਰਜ ਹੋਇਆ ਹੈ। ਇੰਗਲੈਂਡ ਦੇ ਲਿਊਕ ਰੋਬਿਨਸਨ ਨੇ ਇਸ ਹਫ਼ਤੇ ਫਿਲਾਡੈਲਫੀਆ ਿਯਕਟ ਕਲੱਬ ਦੇ ਅੰਡਰ-13 ਸਾਲ ਦੇ ਇਕ ਸਕੂਲੀ ਬੱਚੇ ਦਾ ਨਾਂ ਦਰਜ ਹੋਇਆ ਹੈ। ਇੰਗਲੈਂਡ ਦੇ ਲਿਊਕ ਫਿਲਾਡੈਲਫੀਆ ਿਯਕਟ ਕਲੱਬ ਦੇ ਅੰਡਰ-13 ਵਰਗ 'ਚ ਇਕ ਓਵਰ 'ਚ ਛੇ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ।

ਨਾਰਥ-ਈਸਟ ਇੰਗਲੈਂਡ ਦੇ ਹਫਟਨ-ਲੇ-ਸਪਿ੍ਰੰਗ 'ਚ ਫਿਲਾਡੈਲਫੀਆ ਿਯਕਟ ਕਲੱਬ ਵੱਲੋਂ ਖੇਡਦੇ ਹੋਏ ਲਿਊਕ ਨੇ ਇਹ ਅਨੋਖਾ ਪ੍ਰਦਰਸ਼ਨ ਕੀਤਾ। ਲਿਊਕ ਰੋਬਿਨਸਨ ਨੇ ਆਪਣੇ ਓਵਰ ਦੀਆਂ ਛੇ ਗੇਂਦਾਂ 'ਚ ਛੇ ਵਿਕਟਾਂ ਲਈਆਂ। ਇਸ ਵਿਚ ਖ਼ਾਸ ਗੱਲ ਇਹ ਰਹੀ ਕਿ ਉਸ ਨੇ ਸਾਰੇ ਬੱਲੇਬਾਜ਼ਾਂ ਨੂੁੰ ਬੋਲਡ ਕੀਤਾ। ਲਿਊਕ ਦਾ ਇਹ ਕਲੱਬ ਉੱਤਰ ਪੂਰਬੀ ਇੰਗਲੈਂਡ ਦੇ ਟਾਈਨ ਐਂਡ ਵਿਅਰ 'ਚ ਹਾਟਨ ਲਿਮਟਿਡ ਸਪਿ੍ਰੰਗ ਦੇ ਨਜ਼ਦੀਕ ਹੈ। ਲਿਊਕ ਦੇ ਇਸ ਮੈਚ ਜਿਤਾਊ ਪ੍ਰਦਰਸ਼ਨ ਦੇ ਗਵਾਹ ਉਸ ਦੇ ਮਾਤਾ-ਪਿਤਾ ਵੀ ਬਣੇ ਕਿਉਂਕਿ ਕਿਤੇ ਨਾ ਕਿਤੇ ਮੈਚ ਦਾ ਹਿੱਸਾ ਉਹ ਵੀ ਸਨ। ਲਿਊਕ ਦੇ ਪਿਤਾ ਸਟੀਫਨ ਗੇਂਦਬਾਜ਼ ਵਾਲੇ ਪਾਸੇ ਅੰਪਾਇਰਿੰਗ ਕਰ ਰਹੇ ਸਨ ਜਦਕਿ ਉਸ ਦੀ ਮਾਂ ਹੈਲਨ ਮੈਚ ਦੀ ਸਕੋਰਰ ਸੀ। ਲਿਊਕ ਦਾ ਛੋਟਾ ਭਰਾ ਮੈਥਿਊ ਫੀਲਡਿੰਗ ਕਰ ਰਿਹਾ ਸੀ। ਉਥੇ ਉਨ੍ਹਾਂ ਦੇ ਦਾਦਾ ਗਲੇਨ ਬਾਊਂਡਰੀ ਦੇ ਨਜ਼ਦੀਕ ਤੋਂ ਮੈਚ ਵੇਖ ਰਹੇ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: luke robinson