ਲੰਡਨ ਨੂੰ ਮਿਲੀ ਪਹਿਲੀ ਮਹਿਲਾ ਪੁਲਿਸ ਮੁਖੀ

Updated on: Thu, 23 Feb 2017 11:21 PM (IST)
  
LONDON NEW POLICE CHIEF

ਲੰਡਨ ਨੂੰ ਮਿਲੀ ਪਹਿਲੀ ਮਹਿਲਾ ਪੁਲਿਸ ਮੁਖੀ

ਲੰਡਨ (ਆਈਏਐੱਨਐੱਸ) :

ਬਰਤਾਨੀਆ ਦੀ ਰਾਜਧਾਨੀ ਲੰਡਨ ਨੂੰ ਸਾਦਿਕ ਖਾਨ ਦੇ ਰੂਪ 'ਚ ਪਹਿਲਾ ਮੁਸਲਿਮ ਮੇਅਰ ਮਿਲਣ ਦੇ ਬਾਅਦ ਹੁਣ ਪਹਿਲੀ ਮਹਿਲਾ ਪੁਲਿਸ ਮੁਖੀ ਵੀ ਮਿਲਣ ਜਾ ਰਹੀ ਹੈ। ਯੇਸਿਡਾ ਡਿੱਕ ਸਕਾਟਲੈਂਡ ਯਾਰਡ ਦੇ ਅਗਲੇ ਪੁਲਿਸ ਕਮਿਸ਼ਨਰ ਹੋਣਗੇ। ਇਹ ਇਸ ਦੇ 188 ਸਾਲ ਲੰਬੇ ਇਤਿਹਾਸ 'ਚ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਹੈ। ਬਿ੍ਰਟੇਨ ਦੀ ਗ੍ਰਹਿ ਮੰਤਰੀ ਅੰਬਰ ਰੂਡ ਨੇ ਡਿੱਕ ਦੀ ਨਿਯੁਕਤੀ ਦਾ ਐਲਾਨ ਕੀਤਾ। ਸਕਾਟਲੈਂਡ ਯਾਰਡ ਨੂੰ ਮੈਟਰੋਪੋਲੀਟਨ ਪੁਲਿਸ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸ 'ਤੇੇ ਲੰਡਨ ਦੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਹੈ। ਇਹ ਬਿ੍ਰਟੇਨ ਦਾ ਸਭ ਤੋਂ ਵੱਡਾ ਪੁਲਿਸ ਬਲ ਹੈ। ਇਸ 'ਚ 43 ਹਜ਼ਾਰ ਤੋਂ ਜ਼ਿਆਦਾ ਪੁਲਿਸ ਕਰਮਚਾਰੀ ਹਨ। ਇਸ ਦਾ ਸਾਲਾਨਾ ਬਜਟ 300 ਕਰੋੜ ਪੌਂਡ (ਲਗਪਗ 25 ਹਜ਼ਾਰ ਕਰੋੜ ਰੁਪਏ) ਦਾ ਹੈ। ਰੂਡ ਨੇ ਕਿਹਾ ਕਿ ਨਵੀਂ ਪੁਲਿਸ ਮੁਖੀ ਅੱਤਵਾਦੀ ਐਲਰਟ ਅਤੇ ਸਾਈਬਰ ਯਾਈਮ ਦੇ ਖ਼ਤਰਿਆਂ ਵਿਚਕਾਰ ਬਿ੍ਰਟਿਸ਼ ਪੁਲਿਸ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਸੰਭਾਲਨ ਜਾ ਰਹੀ ਹੈ। ਉਨ੍ਹਾਂ ਦੇ ਕੋਲ ਮੈਟਰੋਪੋਲੀਟਨ ਪੁਲਿਸ ਦੇ ਭਵਿੱਖ ਦੀ ਸਪੱਸ਼ਟ ਯੋਜਨਾ ਹੈ। 56 ਸਾਲਾ ਡਿੱਕ ਸਕਾਟਲੈਂਡ ਯਾਰਡ ਦੀ ਸਹਾਇਕ ਕਮਿਸ਼ਨਰ ਰਹਿ ਚੁੱਕੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: LONDON NEW POLICE CHIEF