ਹੁਣ ਐੱਲਈਡੀ ਲਾਈਟ ਕਰੇਗੀ ਵਾਈ-ਫਾਈ ਦਾ ਕੰਮ

Updated on: Thu, 12 Oct 2017 06:41 PM (IST)
  

-ਬਿਜਲੀ ਦੀ ਖੱਪਤ ਅਤੇ ਰੋਸ਼ਨੀ 'ਤੇ ਨਹੀਂ ਪਵੇਗਾ ਕੋਈ ਅਸਰ

ਲੰਡਨ (ਪੀਟੀਆਈ) : ਹੁਣ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਵੀ ਡਿਜੀਟਲ ਡਾਟਾ ਟ੫ਾਂਸਫਰ ਕੀਤਾ ਜਾ ਸਕਦਾ ਹੈ। ਉਹ ਵੀ ਬਿਨਾਂ ਵਾਈ-ਫਾਈ ਦੇ। ਇਹ ਕੰਮ ਐੱਲਈਡੀ (ਪ੍ਰਕਾਸ਼ ਉਤਸਰਜਿਤ ਕਰਨ ਵਾਲੇ ਡਾਇਓਡ) ਲਾਈਟਾਂ ਨਾਲ ਸੰਭਵ ਹੈ। ਐਡਿਨਬਰਗ ਯੂਨੀਵਰਸਿਟੀ, ਬਿ੍ਰਟੇਨ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ਵਿਚ ਪਾਇਆ ਹੈ ਕਿ ਇਹ ਐੱਲਈਡੀ ਲਾਈਟਾਂ ਰੋਸ਼ਨੀ ਦੇਣ ਦੇ ਨਾਲ ਹੀ ਡਾਟਾ ਟ੫ਾਂਸਫਰ ਕਰਨ ਦੇ ਸਮਰੱਥ ਹੋਣਗੀਆਂ। ਇਸ ਪ੍ਰਿਯਆ ਵਿਚ ਨਾ ਤਾਂ ਰੋਸ਼ਨੀ ਵਿਚ ਤਬਦੀਲੀ ਹੋਵੇਗੀ ਅਤੇ ਨਾ ਹੀ ਬਿਜਲੀ ਦੀ ਜ਼ਿਆਦਾ ਖੱਪਤ ਹੋਵੇਗੀ। ਮੁੱਖ ਖੋਜਕਰਤਾ ਵਾਸਿਉ ਪੋਪੂਲਾ ਨੇ ਕਿਹਾ ਕਿ ਇਸ ਤੋਂ ਪਹਿਲੇ ਜਿਸ ਲਾਈ ਫਾਈ (ਲਾਈਟ ਫਿਡੇਲਿਟੀ) ਤਕਨੀਕ ਦੀ ਵਰਤੋਂ ਡਾਟਾ ਸੰਚਾਰ ਲਈ ਕੀਤੀ ਜਾਂਦੀ ਸੀ ਉਸ ਵਿਚ ਜ਼ਿਆਦਾ ਊਰਜਾ ਖੱਪਤ ਦੇ ਨਾਲ ਹੀ ਪ੍ਰਕਾਸ਼ ਦੇ ਰੰਗ ਅਤੇ ਤੀਬਰਤਾ 'ਤੇ ਪ੍ਰਭਾਵ ਪੈਂਦਾ ਸੀ। ਇਸ ਨੂੰ ਇਸ ਨਵੀਂ ਤਕਨੀਕ ਨਾਲ ਦੂਰ ਕਰ ਲਿਆ ਗਿਆ ਹੈ।

ਖੋਜ ਵਿਚ ਮਿਲੀਆਂ ਜਾਣਕਾਰੀਆਂ ਪਿੱਛੋਂ ਵਾਇਰਲੈੱਸ ਸੰਚਾਰ ਸਿਸਟਮ ਬਣਾਉਣ 'ਚ ਮਦਦ ਮਿਲ ਸਕਦੀ ਹੈ ਹਾਲਾਂਕਿ ਲੰਬੇ ਸਮੇਂ ਤੋਂ ਇਹ ਪਤਾ ਸੀ ਕਿ ਐੱਲਈਡੀ ਦੀ ਵਰਤੋਂ ਮੋਬਾਈਲ, ਟੈਬਲੇਟ ਅਤੇ ਹੋਰ ਯੰਤਰਾਂ ਨਾਲ ਡਾਟਾ ਟ੫ਾਂਸਫਰ ਕਰਨ ਲਈ ਕੀਤੀ ਜਾ ਸਕਦਾ ਹੈ। ਸਮੱਸਿਆ ਕੇਵਲ ਇਹ ਸੀ ਕਿ ਇਸ ਨਾਲ ਐੱਲਈਡੀ ਦੀਆਂ ਮੂਲ ਖ਼ੂਬੀਆਂ ਪ੍ਰਭਾਵਿਤ ਨਾ ਹਣੇ। ਡਾਟਾ ਟ੫ਾਂਸਫਰ ਲਈ ਐੱਲਈਡੀ ਮੋਰਸ ਕੋਡ (ਰੇਡੀਉ ਸੰਕੇਤ ਦੀ ਭਾਸ਼ਾ ਜਾਂ ਇਕ ਟੈਲੀਗ੍ਰਾਫ ਕੋਡ) ਦੀ ਤਰ੍ਹਾਂ ਕੰਮ ਕਰੇਗਾ। ਖੋਜਕਰਤਾਵਾਂ ਨੇ ਕਿਹਾ ਕਿ ਇਸ ਨਵੀਂ ਲਾਈਟ ਬੇਸਡ ਤਕਨੀਕ ਨਾਲ ਐੱਲਈਡੀ ਲਾਈਟ ਨੂੰ ਵਾਈ-ਫਾਈ ਦੀ ਤਰ੍ਹਾਂ ਵਰਤਣ ਵਿਚ ਕੋਈ ਨੁਕਸਾਨ ਨਹੀਂ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: LED lights could supplement WiFi: study