ਭਾਰਤੀ ਇੰਜੀਨੀਅਰ ਦੀ ਵਿਧਵਾ ਨੂੰ ਸੰਸਦ ਦੇ ਇਜਲਾਸ 'ਚ ਸੱਦਾ

Updated on: Fri, 12 Jan 2018 06:12 PM (IST)
  

ਵਾਸ਼ਿੰਗਟਨ (ਪੀਟੀਆਈ) : ਪਿਛਲੇ ਸਾਲ ਨਸਲੀ ਹਮਲੇ ਦੌਰਾਨ ਜਾਣ ਗੁਆਉਣ ਵਾਲੇ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਟਲਾ ਦੀ ਪਤਨੀ ਸੁਨੈਨਾ ਡੁਮਾਲਾ ਨੂੰ ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਲਈ ਸੱਦਾ ਦਿੱਤਾ ਗਿਆ ਹੈ। 30 ਜਨਵਰੀ ਨੂੰ ਆਯੋਜਿਤ ਹੋਣ ਵਾਲੇ ਇਸ ਇਜਲਾਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਸੰਬੋਧਨ ਕਰਨਗੇ। ਸੰਸਦ ਦੇ ਸਾਂਝੇ ਇਜਲਾਸ 'ਚ ਟਰੰਪ ਦਾ ਇਹ ਪਹਿਲਾ ਸੰਬੋਧਨ ਹੋਵੇਗਾ।

ਪਿਛਲੇ ਸਾਲ ਫਰਵਰੀ 'ਚ ਕੰਸਾਸ 'ਚ ਅਮਰੀਕੀ ਜਲ ਸੈਨਾ ਦੇ ਸਾਬਕਾ ਸੈਨਿਕ ਐਡਮ ਪਿਊਰਿੰਟਨ ਨੇ ਸ਼੍ਰੀਨਿਵਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹਮਲੇ 'ਚ ਸ਼੍ਰੀਨਿਵਾਸ ਦੇ ਦੋਸਤ ਆਲੋਕ ਮਦਸਾਨੀ ਵੀ ਜ਼ਖ਼ਮੀ ਹੋਏ ਸੀ। 32 ਸਾਲਾ ਸੁਨੈਨਾ ਨੇ ਪਤੀ ਦੀ ਮੌਤ ਪਿਛੋਂ ਅਮਰੀਕਾ 'ਚ ਰਹਿਣ ਦਾ ਅਧਿਕਾਰ ਖੋਹ ਲਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਅਮਰੀਕਾ 'ਚ ਰਹਿਣ ਦੀ ਆਗਿਆ ਦੇ ਦਿੱਤੀ ਗਈ। ਸੁਨੈਨਾ ਨੂੰ ਅਮਰੀਕਾ 'ਚ ਰਹਿਣ ਦਾ ਅਧਿਕਾਰ ਦਿਵਾਉਣ 'ਚ ਮਦਦ ਕਰਨ ਵਾਲੇ ਐੱਮਪੀ ਕੇਵਿਨ ਯੋਦਰ ਨੇ ਹੀ ਰਾਸ਼ਟਰਪਤੀ ਦੇ ਸਾਲਾਨਾ ਸੰਬੋਧਨ ਦੌਰਾਨ ਸੰਸਦ 'ਚ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ। ਯੋਦਰ ਨੇ ਕਿਹਾ ਕਿ ਉਹ ਸਸ਼ਕਤ ਮਹਿਲਾ ਹੈ। ਉਨ੍ਹਾਂ ਦੇ ਇਮੀਗ੍ਰੇਸ਼ਨ ਮਾਮਲੇ ਨੂੰ ਲੈ ਕੇ ਮੇਰੇ ਉਤਸ਼ਾਹ ਦਾ ਕਾਰਨ ਭਾਰਤੀ ਭਾਈਚਾਰੇ ਨੂੰ ਇਹ ਸੰਦੇਸ਼ ਦੇਣਾ ਹੈ ਕਿ ਅਸੀਂ ਉਸ ਦੇਸ਼ ਨਾਲ ਪਿਆਰ ਕਰਦੇ ਹਾਂ ਜੋ ਸਭ ਦਾ ਸਵਾਗਤ ਕਰਦਾ ਹੈ। ਆਪਣੇ ਪਤੀ ਦੀ ਪਹਿਲੀ ਬਰਸੀ ਮੌਕੇ ਭਾਰਤ ਆਉਣ ਦੀ ਯੋਜਨਾ ਬਣਾ ਰਹੀ ਸੁਨੈਨਾ ਨੇ ਕਿਹਾ ਉਹ ਦੋੋਸਤਾਂ, ਗੁਆਂਢੀਆਂ ਅਤੇ ਹੋਰ ਲੋਕਾਂ ਤੋਂ ਮਿਲੇ ਸਹਿਯੋਗ ਤੋਂ ਖੁਸ਼ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Kuchibhotla widow invited to attend Trump State of the Union address