ਕਰਾਚੀ (ਏਜੰਸੀ) : ਕਰਾਚੀ ਤੋਂ ਕੌਮੀ ਅਸੈਂਬਲੀ ਦੇ ਐੱਨਏ-242 ਪੂਰਬੀ ਜ਼ਿਲ੍ਹੇ ਦੇ ਹਲਕੇ 'ਚ ਰਜਿਸਟਰਡ ਵੋਟਰਾਂ ਦੀ ਗਿਣਤੀ ਦੋ ਲੱਖ ਤੋਂ ਘੱਟ ਹੈ ਜਦਕਿ ਸੂਬਾਈ ਅਸੈਂਬਲੀ ਹਲਕੇ 'ਚ ਦੋ ਲੱਖ ਤੋਂ ਜ਼ਿਆਦਾ ਵੋਟਰ ਹਨ। ਵੋਟਰਾਂ ਦੀ ਗਿਣਤੀ ਘੱਟ ਹੋਣ ਕਾਰਨ ਚੋਣ ਕਮਿਸ਼ਨ ਨੇ ਇਸ ਹਲਕੇ 'ਚ ਕੇਵਲ 98 ਪੋਲਿੰਗ ਸਟੇਸ਼ਨ ਬਣਾਏ ਹਨ। ਇਸੇ ਹਲਕੇ ਦੀ ਅਸੈਂਬਲੀ ਸੀਟ ਲਈ 200 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 25 ਜੁਲਾਈ ਨੂੰ ਹੋਣ ਵਾਲੀ ਇਸ ਚੋਣ 'ਚ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਪੁਰਾਣੇ ਹਲਕੇ ਐੱਨਏ-253 ਨੂੰ ਤੋੜ ਕੇ ਇਹ ਨਵਾਂ ਹਲਕਾ ਬਣਾਇਆ ਗਿਆ ਹੈ। ਇਸ ਹਲਕੇ 'ਚ ਦਰਮਿਆਨੇ ਦਰਜੇ ਦੇ ਅਤੇ ਹੇਠਲੇ ਦਰਜੇ ਦੇ ਜ਼ਿਆਦਾਤਰ ਲੋਕ ਰਹਿੰਦੇ ਹਨ। ਇਥੇ ਸਿੰਧੀ, ਉਰਦੂ ਬੋਲਣ ਵਾਲੇ, ਪੰਜਾਬੀ ਬੋਲਣ ਵਾਲੇ ਅਤੇ ਪਖਤੂਨ ਪਿਛੋਕੜ ਵਾਲੇ ਲੋਕ ਰਹਿੰਦੇ ਹਨ। ਇਸ ਹਲਕੇ 'ਚ ਪੈਂਦੇ ਇਲਾਕਿਆਂ ਜਿਨ੍ਹਾਂ 'ਚ ਸਬਜ਼ੀ ਮੰਡੀ, ਅਲ-ਅਜ਼ਹਰ ਗਾਰਡਨ, ਚਪਾਲ ਸੰਨ ਸਿਟੀ, ਕਿਰਨ ਹਸਪਤਾਲ, ਸੱਚਲ ਗੋਥ, ਪੀਸੀਐੱਸਆਈਆਰ, ਕੇਡੀਏ ਸੁਸਾਇਟੀ, ਅਲ ਆਸਿਫ ਸਕਵੇਅਰ, ਕੁਏਟਾ ਕਾਲੋਨੀ, ਅਹਿਸਾਨਾਬਾਦ, ਲਾਸੀ ਗੋਥ ਅਤੇ ਸਕੀਮ-33 ਆਦਿ ਸ਼ਾਮਿਲ ਹਨ।

ਪਿਛਲੀਆਂ ਤਿੰਨ ਚੋਣਾਂ ਦੌਰਾਨ 2002 'ਚ ਐੱਮਐੱਮਏ ਭੁੱਟੋ ਚੋਣ ਜਿੱਤੇ ਸਨ। 2008 'ਚ ਐੱਮਕਿਊਐੱਮ ਦੇ ਹੈਦਰ ਅੱਬਾਸ ਰਿਜ਼ਵੀ ਇਸ ਸੀਟ ਤੋਂ ਚੋਣ ਜਿੱਤੇ ਸਨ। ਪਿਛਲੀਆਂ ਚੋਣਾਂ 'ਚ ਵੀ ਐੱਮਐੱਮਏ ਨੇ ਚੋਣ ਜਿੱਤੀ ਸੀ। ਇਸ ਵਾਰ ਐੱਮਕਿਊਐੱਮ ਵੱਲੋਂ ਇਸ ਸੀਟ 'ਤੇ ਜਿੱਤ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਦੂਜੇ ਪਾਸੇ ਪੀਪੀਪੀ ਦੇ ਉਮੀਦਵਾਰ ਇਕਬਾਲ ਸੰਦ ਦਾ ਕਹਿਣਾ ਹੈ ਕਿ 2015 'ਚ ਇਥੇ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਪਰੂਫ ਹਨ ਤੇ ਹੁਣ ਇਸ ਵਾਰ ਵੀ ਸਾਡੀ ਪਾਰਟੀ ਇਥੋਂ ਭਾਰੀ ਬਹੁਮਤ ਨਾਲ ਜਿੱਤੇਗੀ।