ਇਕ ਨਜ਼ਰ

Updated on: Sun, 16 Jul 2017 09:21 PM (IST)
  

ਡਰਾਈਵਿੰਗ ਦੌਰਾਨ ਫੋਨ ਵਰਤਣ 'ਤੇ ਬੀਬਰ ਨੂੰ ਜੁਰਮਾਨਾ

ਲਾਸ ਏਂਜਲਸ (ਏਜੰਸੀ) : ਪੌਪ ਸਟਾਰ ਜਸਟਿਨ ਬੀਬਰ ਨੂੰ ਡਰਾਈਵਿੰਗ ਕਰਦਿਆਂ ਸੈੱਲਫੋਨ ਦੀ ਵਰਤੋਂ ਕਰਨਾ ਭਾਰੀ ਪੈ ਗਿਆ। ਇਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਦੀ ਕਾਲੇ ਰੰਗ ਦੀ ਮਰਸੀਡੀਜ਼ ਡੀ-ਵੈਗਨ ਕਾਰ ਰੋਕੀ ਅਤੇ ਉਨ੍ਹਾਂ ਨੂੰ ਜੁਰਮਾਨਾ ਕਰ ਦਿੱਤਾ। ਬੀਬਰ ਨੇ ਹਾਲਾਂਕਿ ਇਸ ਦੌਰਾਨ ਅਧਿਕਾਰੀ ਦਾ ਸਹਿਯੋਗ ਕੀਤਾ ਅਤੇ ਕੋਈ ਗੜਬੜੀ ਨਹੀਂ ਕੀਤੀ। ਅਮਰੀਕਾ 'ਚ ਵਾਹਨ ਚਲਾਉਂਦੇ ਸਮੇਂ ਸੈੱਲਫੋਨ 'ਤੇ ਗੱਲ ਕਰਦਿਆਂ ਫੜੇ ਜਾਣ 'ਤੇ 162 ਡਾਲਰ (ਲਗਪਗ 10 ਹਜ਼ਾਰ ਰੁਪਏ) ਦਾ ਜੁਰਮਾਨਾ ਭਰਨਾ ਪੈਂਦਾ ਹੈ।

ਈਰਾਨ 'ਚ ਅਮਰੀਕੀ ਨਾਗਰਿਕ ਨੂੰ 10 ਸਾਲ ਕੈਦ

ਤਹਿਰਾਨ (ਏਜੰਸੀ) : ਈਰਾਨ 'ਚ ਇਕ ਅਮਰੀਕੀ ਨਾਗਰਿਕ ਨੂੰ ਘੁਸਪੈਠ ਦੇ ਦੋਸ਼ 'ਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਪ ਨਿਆਂ ਮੁਖੀ ਨੇ ਦੱਸਿਆ ਕਿ ਖੁਫ਼ੀਆ ਬਲਾਂ ਨੇ ਇਸ ਨੂੰ ਗਿ੍ਰਫ਼ਤਾਰ ਕੀਤਾ ਸੀ। ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਹੈ। ਉਸ ਨੇ ਸਜ਼ਾ ਨੂੰ ਲੈ ਕੇ ਅਪੀਲ ਕੀਤੀ ਹੈ। ਉਸ ਦਾ ਨਾਂ ਸਰਵਜਨਿਕ ਨਹੀਂ ਕੀਤਾ ਗਿਆ ਹੈ। ਸਜ਼ਾ ਪਾਏ ਵਿਅਕਤੀ ਕੋਲ ਅਮਰੀਕਾ ਅਤੇ ਹੋਰ ਦੇਸ਼ ਦੀ ਨਾਗਰਿਕਤਾ ਹੈ।

ਅਮਰੀਕਾ 'ਚ ਲੱਖਾਂ ਹੌਟ ਡਾਗ ਵਾਪਿਸ ਮੰਗਾਏ

ਨਿਊਯਾਰਕ (ਏਜੰਸੀ) : ਅਮਰੀਕਾ 'ਚ ਨਿਊਯਾਰਕ ਦੀ ਇਕ ਖਾਣਯੋਗ ਪਦਾਰਥ ਤਿਆਰ ਕਰਨ ਵਾਲੀ ਕੰਪਨੀ ਨੂੰ 70 ਲੱਖ ਪੌਂਡ ਤੋਂ ਜ਼ਿਆਦਾ ਦੇ ਹੌਟ ਡਾਗ ਵਾਪਿਸ ਮੰਗਾਉਣੇ ਪਏ। ਗਾਹਕਾਂ ਨੇ ਕੁਝ ਉਤਪਾਦਾਂ 'ਚ ਹੱਡੀ ਦੇ ਟੁੱਕੜੇ ਮਿਲਣ ਦੀ ਸ਼ਿਕਾਇਤ ਕੀਤੀ ਸੀ। ਅਮਰੀਕਾ ਦੇ ਖੇਤੀ ਵਿਭਾਗ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਇਕ ਵਿਅਕਤੀ ਨੇ ਅਜਿਹਾ ਹੀ ਹੌਟ ਡਾਗ ਖਾਧਾ ਸੀ ਜਿਸ ਨਾਲ ਉਸ ਦੇ ਮੂੰਹ 'ਚ ਹਲਕਾ ਜ਼ਖ਼ਮ ਹੋ ਗਿਆ। ਬਨ ਨੂੰ ਭੁੰਨ ਕੇ ਬਣੇ ਹੌਟ ਡਾਗ ਦੀ ਵਿਕਰੀ ਸੈਬਰੇਟ ਬਰਾਂਡ ਨਾਂ ਨਾਲ ਕੀਤੀ ਜਾਂਦੀ ਹੈ। ਸੈਬਰੇਟ ਨੇ ਇਸ ਦੀ ਜ਼ਿੰਮੇਵਾਰੀ ਲਈ ਅਤੇ ਸੁਰੱਖਿਅਤ ਖਾਣਯੋਗ ਪਦਾਰਥ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Justin Bieber fined for using phone while driving