ਇਕ ਜਨਵਰੀ ਤੋਂ ਜਾਪਾਨੀ ਵੀਜ਼ਾ ਪਾਉਣਾ ਹੋਵੇਗਾ ਆਸਾਨ

Updated on: Tue, 14 Nov 2017 08:35 PM (IST)
  

ਨਵੀਂ ਦਿੱਲੀ (ਪੀਟੀਆਈ) : ਭਾਰਤੀਆਂ ਲਈ ਜਾਪਾਨ ਅਗਲੇ ਸਾਲ ਇਕ ਜਨਵਰੀ ਤੋਂ ਵੀਜ਼ਾ ਨਿਯਮਾਂ ਨੂੰ ਆਸਾਨ ਬਣਾਉਣ ਜਾ ਰਿਹਾ ਹੈ। ਇਸ ਦੇ ਇਲਾਵਾ ਉਹ ਥੋੜ੍ਹੇ ਸਮੇਂ ਦੀ ਯਾਤਰਾ ਲਈ ਮਲਟੀਪਲ ਐਂਟਰੀ ਵੀਜ਼ਾ ਵੀ ਜਾਰੀ ਕਰੇਗਾ। ਇਸ ਕਦਮ ਨਾਲ ਸੈਲਾਨੀਆਂ, ਕਾਰੋਬਾਰੀਆਂ ਅਤੇ ਵਾਰ-ਵਾਰ ਜਾਪਾਨ ਜਾਣ ਵਾਲਿਆਂ ਨੂੰ ਕਾਫ਼ੀ ਸਹੂਲਤ ਹੋਣ ਦੀ ਉਮੀਦ ਹੈ।

ਜਾਪਾਨੀ ਦੂਤਘਰ ਨੇ ਮੰਗਲਵਾਰ ਨੂੰ ਦੱਸਿਆ ਕਿ ਮਲਟੀਪਲ ਦਾਖਲਾ ਵੀਜ਼ਾ ਲਈ ਬਿਨੈਪੱਤਰ ਕਰਨ ਵਾਲਿਆਂ ਨੂੰ ਰੁਜ਼ਗਾਰ ਪ੍ਰਮਾਣ ਪੱਤਰ ਅਤੇ ਯਾਤਰਾ ਦਾ ਕਾਰਨ ਦੱਸਣ ਸਬੰਧੀ ਦਸਤਾਵੇਜ਼ ਦਾਖਲ ਨਹੀਂ ਕਰਨੇ ਹੋਣਗੇ। ਇਸ ਵੀਜ਼ੇ ਲਈ ਬੇਨਤੀਕਰਤਾ ਨੂੰ ਸਿਰਫ਼ ਤਿੰਨ ਦਸਤਾਵੇਜ਼ਾਂ ਦੀ ਹੀ ਲੋੜ ਹੋਵੇਗੀ। ਪਾਸਪੋਰਟ ਵੀਜ਼ਾ ਬਿਨੈਪੱਤਰ ਫਾਰਮ (ਫੋਟੋ ਸਮੇਤ), ਵਿੱਤੀ ਸਮਰੱਥਾ ਸਾਬਤ ਕਰਨ ਸਬੰਧੀ ਦਸਤਾਵੇਜ਼ (ਸੈਲਾਨੀਆਂ ਲਈ) ਅਤੇ ਕਿਸੇ ਅਦਾਰੇ ਨਾਲ ਜੁੜੇ ਹੋਣ ਦਾ ਦਸਤਾਵੇਜ਼ (ਕਾਰੋਬਾਰੀ ਉਦੇਸ਼ ਦੇ ਲਈ)। ਇਸ ਵੀਜ਼ੇ ਦੀ ਮਿਆਦ ਅਧਿਕਤਮ ਪੰਜ ਸਾਲ ਦੀ ਹੋਵੇਗੀ ਅਤੇ ਇਸ 'ਤੇ ਅਧਿਕਤਮ 90 ਦਿਨ ਜਾਪਾਨ ਵਿਚ ਠਹਿਰਾਉ ਦੀ ਇਜਾਜ਼ਤ ਹੋਵੇਗੀ। ਜੋ ਬਿਨੈਕਰਤਾ ਪਿਛਲੇ ਇਕ ਸਾਲ ਵਿਚ ਦੋ ਜਾਂ ਜ਼ਿਆਦਾ ਵਾਰ ਜਾਪਾਨ ਯਾਤਰਾ ਕਰ ਚੁੱਕੇ ਹਨ ਉਨ੍ਹਾਂ ਨੂੰ ਇਸ ਵੀਜ਼ੇ ਲਈ ਸਿਰਫ਼ ਪਾਸਪੋਰਟ ਵੀਜ਼ਾ ਬੇਨਤੀ ਪੱਤਰ ਫਾਰਮ ਹੀ ਦਾਖਲ ਕਰਨਾ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Japan to relax visa regime for Indians from Jan 1