ਪਾਕਿ ਫ਼ੌਜ ਮੁਖੀ ਕਰ ਰਹੇ ਜਾਧਵ ਖ਼ਿਲਾਫ਼ ਸਬੂਤਾਂ ਦੀ ਸਮੀਖਿਆ

Updated on: Sun, 16 Jul 2017 07:19 PM (IST)
  

ਅਪੀਲੀ ਅਦਾਲਤ 'ਚ ਦਇਆ ਅਰਜ਼ੀ ਖਾਰਜ ਹੋਣ ਪਿੱਛੋਂ ਪਾਕਿਸਤਾਨ ਦੀ ਪ੍ਰਤੀਕਿਰਿਆ

ਇਸਲਾਮਾਬਾਦ (ਪੀਟੀਆਈ) : ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ 'ਚ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਹੁਣ ਸਬੂਤਾਂ ਦੀ ਸਮੀਖਿਆ ਕਰਨਗੇ। ਭਾਰਤੀ ਜਲ ਸੈਨਾ 'ਚ ਅਧਿਕਾਰੀ ਰਹੇ ਜਾਧਵ ਨੂੰ ਜਾਸੂਸੀ ਅਤੇ ਰਾਸ਼ਟਰ ਵਿਰੋਧੀ ਕਾਰਵਾਈਆਂ ਦੇ ਦੋਸ਼ 'ਚ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਜਾਧਵ ਦੀ ਅਪੀਲ 'ਤੇ ਗੁਣਵੱਤਾ ਦੇ ਆਧਾਰ 'ਤੇ ਫ਼ੈਸਲਾ ਕੀਤਾ ਜਾਏਗਾ। ਜਾਧਵ ਨੇ ਜੂਨ 'ਚ ਜਨਰਲ ਬਾਜਵਾ ਕੋਲ ਦਇਆ ਅਰਜ਼ੀ ਦਾਖਲ ਕੀਤੀ ਹੈ।

ਪਾਕਿਸਤਾਨੀ ਫ਼ੌਜ ਵੱਲੋਂ ਜਾਰੀ ਬਿਆਨ ਅਨੁਸਾਰ ਅਪੀਲੀ ਅਦਾਲਤ 'ਚ ਦਇਆ ਦੀ ਅਰਜ਼ੀ ਖਾਰਜ ਹੋਣ ਦੇ ਬਾਅਦ ਜਾਧਵ ਨੇ ਫ਼ੌਜ ਮੁਖੀ ਕੋਲ ਦਇਆ ਅਰਜ਼ੀ ਦਾਖਲ ਕਰ ਰੱਖੀ ਹੈ। ਜਾਧਵ ਦੀ ਨਵੀਂ ਅਰਜ਼ੀ 'ਤੇ ਐਤਵਾਰ ਨੂੰ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਜਨਰਲ ਬਾਜਵਾ ਜਾਧਵ ਖ਼ਿਲਾਫ਼ ਮਿਲੇ ਸਬੂਤਾਂ ਦੀ ਸਮੀਖਿਆ ਕਰ ਰਹੇ ਹਨ। ਫ਼ੌਜ ਮੁਖੀ ਜਾਧਵ ਦੀ ਦਇਆ ਅਰਜ਼ੀ 'ਤੇ ਗੁਣਵੱਤਾ ਦੇ ਆਧਾਰ 'ਤੇ ਫ਼ੈਸਲਾ ਕਰਨਗੇ। ਪਾਕਿਸਤਾਨ ਦੇ ਦਾਅਵੇ ਅਨੁਸਾਰ ਜਾਧਵ ਨੂੰ ਬਲੋਚਿਸਤਾਨ ਤੋਂ ਮਾਰਚ 'ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਇਸ ਦੇ ਬਾਅਦ ਅਪ੍ਰੈਲ 'ਚ ਫ਼ੌਜੀ ਅਦਾਲਤ 'ਚ ਮੁਕੱਦਮਾ ਚਲਾ ਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਫ਼ੈਸਲਾ ਹੋਇਆ। ਭਾਰਤੀ ਏਜੰਸੀਆਂ ਅਨੁਸਾਰ ਜਾਧਵ ਨੂੰ ਈਰਾਨ ਤੋਂ ਤਾਲਿਬਾਨ ਨੇ ਅਗਵਾ ਕੀਤਾ ਅਤੇ ਇਸ ਦੇ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਏਜੰਸੀਆਂ ਨੂੰ ਸੌਂਪ ਦਿੱਤਾ। ਜਾਧਵ ਈਰਾਨ 'ਚ ਕਾਰੋਬਾਰ ਦੇ ਸਿਲਸਿਲੇ 'ਚ ਗਏ ਹੋਏ ਸਨ। ਭਾਰਤ ਇਸ ਮਾਮਲੇ ਨੂੰ ਕੌਮਾਂਤਰੀ ਅਦਾਲਤ 'ਚ ਲੈ ਕੇ ਗਿਆ ਹੈ ਜਿਥੇ ਜਾਧਵ ਦੀ ਫਾਂਸੀ ਦੀ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: jadhav case 1