ਇਕ ਨਜ਼ਰ.. ਦੇਸ਼-ਵਿਦੇਸ਼

Updated on: Wed, 13 Sep 2017 08:47 PM (IST)
  

ਇਟਲੀ ਦੇ ਸ਼ਹਿਰ 'ਚ ਿਯਕਟ ਖੇਡਣ 'ਤੇ ਲੱਗੀ ਰੋਕ

ਲੰਦਨ : ਇਟਲੀ ਦੇ ਉੱਤਰੀ ਸ਼ਹਿਰ ਬੋਲਜਾਨੋ ਦੇ ਪਾਰਕਾਂ 'ਚ ਿਯਕਟ ਖੇਡਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਕਦਮ ਦੋ ਸਾਲ ਦੇ ਇਕ ਬੱਚੇ ਦੇ ਸਿਰ 'ਚ ਗੇਂਦ ਨਾਲ ਸੱਟ ਵੱਜਣ ਤੋਂ ਬਾਅਦ ਚੁੱਕਿਆ ਗਿਆ ਹੈ। ਇਹ ਬੱਚਾ ਜਦੋਂ ਆਪਣੇ ਘਰ 'ਚ ਬਾਲਕਾਨੀ 'ਚ ਸੀ ਤਾਂ ਉਦੋਂ ਗੇਂਦ ਉਸ ਦੇ ਸਿਰ 'ਤੇ ਜਾ ਕੇ ਵੱਜੀ ਸੀ। ਸ਼ਹਿਰ ਦੇ ਮੇਅਰ ਰੇਂਜੋ ਕਰਾਮਰੁਚੀ ਦੇ ਇਸ ਆਦੇਸ਼ ਨਾਲ ਿਯਕਟ ਪੇ੫ਮੀਆਂ ਨੂੰ ਧੱਕਾ ਲੱਗਾ ਹੈ।

ਜ਼ੀਨਤ ਅਮਾਨ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

ਵਾਸ਼ਿੰਗਟਨ : ਅਮਰੀਕਾ 'ਚ ਸਾਊਥ ਏਸ਼ੀਆ ਿਫ਼ਲਮ ਫੈਸਟੀਵਲ (ਡੀਸੀਐੱਸਏਐੱਫ਼ਐੱਫ਼) 'ਚ ਦਿੱਗਜ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੂੰ ਸਿਨੇਮਾ ਜਗਤ 'ਚ ਯੋਗਦਾਨ ਪਾਉਣ ਲਈ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 65 ਸਾਲਾ ਇਸ ਅਭਿਨੇਤਰੀ ਨੂੰ ਇਹ ਐਵਾਰਡ ਭਾਰਤੀ ਅਮਰੀਕੀ ਸਮਾਜ ਸੇਵੀ ਫ੫ੈਂਕ ਇਸਲਾਮ ਨੇ ਪ੫ਦਾਨ ਕੀਤਾ। ਇਸ ਿਫ਼ਲਮ ਉਤਸਵ 'ਚ 'ਲਿਪਸਟਿਕ ਅੰਡਰ ਮਾਈ ਬੁਰਕਾ' ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ ਗਿਆ।

ਮੇਨ ਬੁੱਕਰ ਪ੫ਾਈਜ ਦੀ ਦੌੜ 'ਚੋਂ ਲੇਖਕਾ ਅਰੁੰਧਤੀ ਬਾਹਰ

ਲੰਡਨ : ਭਾਰਤੀ ਲੇਖਕਾ ਅਰੁੰਧਤੀ ਰਾਇ ਇਸ ਸਾਲ ਦੇ ਮੇਨ ਬੁੱਕਰ ਪ੫ਾਈਜ਼ ਦੀ ਦੌੜ 'ਚੋਂ ਬਾਹਰ ਹੋ ਗਈ ਹੈ। ਇਸ ਪੁਰਸਕਾਰ ਦੀ ਦੌੜ 'ਚ ਸ਼ਾਮਿਲ ਸਾਹਿਤਕਾਰਾਂ ਦੀ ਅੰਤਿਮ ਸੁੂਚੀ 'ਚ ਬਿ੫ਟੇਨ ਤੇ ਅਮਰੀਕਾ ਦੇ ਲੇਖਕਾਂ ਦਾ ਦਬਦਬਾ ਹੈ। ਅਰੁੰਧਤੀ ਨੇ ਆਪਣੇ ਪਹਿਲੇ ਨਾਵਲ 'ਦ ਗਾਡ ਆਫ਼ ਸਮਾਲ ਥਿੰਕਸ' ਲਈ ਇਹ ਐਵਾਰਡ ਜਿੱਤਿਆ ਸੀ। ਇਸ ਸਾਲ ਉਨ੍ਹਾਂ ਨੂੰ ' ਦ ਮਨਿਸਟਰੀ ਆਫ਼ ਅਟਮੋਸਟ ਹੈਪੀਨੱੈਸ' ਲਈ ਪੁਰਸਕਾਰ ਦੇ ਦਾਅਵੇਦਾਰਾਂ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ।

ਪੁਲਾੜ ਪ੫ਯੋਗਸ਼ਾਲਾ ਨਾਲ ਜੁੜਿਆ ਚੀਨ ਦਾ ਵਾਹਨ

ਬੀਜਿੰਗ : ਚੀਨ ਦਾ ਪਹਿਲਾ ਕਾਰਗੋ ਪੁਲਾੜ ਵਾਹਨ ਤਿਆਨਜੂ-1 ਪੁਲਾੜ 'ਚ ਮੌਜੂਦ ਲੈਬ ਤਿਆਨਜੂ-2 ਨਾਲ ਜੁੜ ਗਿਆ ਹੈ। ਤਿਆਨਜੂ-1 ਨੇ ਲੈਬ ਨਾਲ ਜੁੜਨ ਲਈ ਸਿਰਫ਼ ਸਾਢੇ ਛੇ ਘੰਟਿਆਂ ਦਾ ਸਮਾਂ ਲਿਆ। ਕਿਸੇ ਦੋ ਪੁਲਾੜ ਵਾਹਨ ਨੂੰ ਜੋੜਨ ਲਈ ਤੀਜੀ ਵਾਰ ਫਾਸਟ ਡਾਕਿੰਗ ਤਕਨੀਕ ਦੀ ਵਰਤੋਂ ਕੀਤੀ ਗਈ। ਤਕਰੀਬਨ ਇਸ ਪ੫ਕਿਰਿਆ 'ਚ ਦੋ ਦਿਨ ਦਾ ਸਮਾਂ ਲੱਗਦਾ ਰਿਹਾ ਹੈ।

ਤੂਫ਼ਾਨ ਨੂੰ ਲੈ ਕੇ ਤਾਇਵਾਨ-ਚੀਨ 'ਚ ਅਲਰਟ

ਤਾਈਪੇ : ਤਾਇਵਾਨ ਨੇ ਬੁੱਧਵਾਰ ਨੂੰ ਚੱਕਰਵਾਤੀ ਤੂਫ਼ਾਨ ਤਾਲਿਮ ਦੇ ਖ਼ਤਰੇ ਨੂੰ ਵੇਖਦਿਆਂ ਜਹਾਜ਼ਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਕੁਝ ਜਹਾਜ਼ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਚੀਨ ਵੱਲ ਵਧਣ ਤੋਂ ਪਹਿਲਾਂ ਤਾਲਿਮ ਤਾਇਵਾਨ ਦੀ ਰਾਜਧਾਨੀ ਤੇ ਹੋਰ ਸ਼ਹਿਰਾਂ ਨੂੰ ਪ੫ਭਾਵਿਤ ਕਰ ਸਕਦਾ ਹੈ। ਤਾਲਿਮ ਤੂਫ਼ਾਨ 'ਚ ਹਵਾਵਾਂ 137 ਤੋਂ ਲੈ ਕੇ 173 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ।

ਆਈਐੱਸਐੱਸ ਪਹੁੰਚੇ ਤਿੰਨ ਪੁਲਾੜ ਯਾਤਰੀ

ਬੈਕਾਨੂਰ : ਦੋ ਅਮਰੀਕੀ ਤੇ ਇਕ ਰੂਸੀ ਪੁਲਾੜ ਯਾਤਰੀ ਮੰਗਲਵਾਰ ਰਾਤ ਪੰਜ ਮਹੀਨਿਆਂ ਦੇ ਮਿਸ਼ਨ 'ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐੱਸਐੱਸ) ਪਹੁੰਚੇ। ਤਿੰਨੇ ਯਾਤਰੀ ਸੋਓਜ ਐੱਸਐੱਸ-06 ਪੁਲਾੜ ਯਾਨ ਨਾਲ ਇਥੇ ਪਹੁੰਚੇ। ਇਸ ਮਿਸ਼ਨ 'ਚ ਰੂਸੀ ਸਪੇਸ ਏਜੰਸੀ ਰਾਸਕਾਸਮਾਸ ਦੇ ਅਲੈਗਜ਼ੈਂਡਰ ਮਿਸਸੁਰਕਿਨ, ਨਾਸਾ ਦੇ ਮਾਰਕ ਵੰਦੇ ਹਨ ਤੇ ਜੋ ਇਕਾਬਾ ਸ਼ਾਮਿਲ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Italy cricket