ਆਈਐੱਸ ਨੇ ਰੂਸੀ ਖੁਫ਼ੀਆ ਅਧਿਕਾਰੀ ਦਾ ਗਲ਼ਾ ਵੱਿਢਆ

Updated on: Tue, 09 May 2017 05:42 PM (IST)
  
Islamic State says it beheads Russian officer in Syria-SITE

ਆਈਐੱਸ ਨੇ ਰੂਸੀ ਖੁਫ਼ੀਆ ਅਧਿਕਾਰੀ ਦਾ ਗਲ਼ਾ ਵੱਿਢਆ

ਦੁਬਈ (ਰਾਇਟਰ) :ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਸੀਰੀਆ 'ਚ ਅਗਵਾ ਕੀਤੇ ਗਏ ਰੂਸ ਦੇ ਖੁਫ਼ੀਆ ਅਧਿਕਾਰੀ ਦੀ ਗਲ਼ਾ ਵੱਢ ਕੇ ਹੱਤਿਆ ਕੀਤੇ ਜਾਣ ਦਾ ਵੀਡੀਓ ਜਾਰੀ ਕੀਤਾ ਹੈ। ਇਕ ਅਮਰੀਕੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਰੂਸੀ ਭਾਸ਼ਾ ਵਾਲੀ 12 ਮਿੰਟ ਦੀ ਇਸ ਵੀਡੀਓ ਫਿਲਮ ਨੂੰ ਜਾਰੀ ਕਰਨ ਲਈ ਆਈਐੱਸ ਨੇ ਉਸ ਦਿਨ ਨੂੰ ਚੁਣਿਆ ਜਦੋਂ ਰੂਸ 1945 'ਚ ਨਾਜ਼ੀ ਜਰਮਨੀ 'ਤੇ ਆਪਣੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਵੀਡੀਓ 'ਚ ਦਿਖ ਰਿਹਾ ਹੈ ਕਿ ਕਾਲੇ ਰੰਗ ਦੇ ਕੱਪੜੇ ਵਾਲੇ ਵਿਅਕਤੀ ਕਿਤੇ ਰੇਗਿਸਤਾਨ 'ਚ ਗੋਡਿਆਂ ਦੇ ਸਹਾਰੇ ਬੈਠਾ ਹੈ ਅਤੇ ਮਰਨ ਤੋਂ ਪਹਿਲਾਂ ਸਾਥੀ ਰੂਸੀ ਏਜੰਟਾਂ ਨੂੰ ਆਤਮ ਸਮਰਪਣ ਦੀ ਅਪੀਲ ਕਰ ਰਿਹਾ ਹੈ। ਹਾਲਾਂਕਿ ਵੀਡੀਓ ਰਿਕਾਰਡਿੰਗ ਦੀ ਭਰੋਸੇਯੋਗਤਾ ਪੁਸ਼ਟ ਨਹੀਂ ਕੀਤੀ ਜਾ ਸਕੀ। ਇਹ ਵੀ ਸਾਫ਼ ਨਹੀਂ ਹੋ ਸਕਿਆ ਕਿ ਹੱਤਿਆ ਦੀ ਘਟਨਾ ਨੂੰ ਕਦੋਂ ਅੰਜ਼ਾਮ ਦਿੱਤਾ ਗਿਆ। ਰੂਸੀ ਫ਼ੌਜ ਸੀਰੀਆ 'ਚ ਬਸ਼ਰ ਅਲ ਅਸਦ ਦੀ ਸਰਕਾਰ ਨੂੰ ਬਾਗੀਆਂ ਅਤੇ ਅੱਤਵਾਦੀਆਂ ਖ਼ਿਲਾਫ਼ ਜੰਗ 'ਚ ਮਦਦ ਕਰ ਰਹੀ ਹੈ। ਰੂਸੀ ਰੱਖਿਆ ਮੰਤਰਾਲੇ ਮੁਤਾਬਿਕ ਸੀਰੀਆ 'ਚ ਸਤੰਬਰ 2015 ਤੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਦੇ ਬਾਅਦ ਤੋਂ ਰੂਸੀ ਫ਼ੌਜ ਦੇ ਹੁਣ ਤਕ 30 ਜਵਾਨ ਅਤੇ ਅਧਿਕਾਰੀ ਮਾਰੇ ਜਾ ਚੁੱਕੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Islamic State says it beheads Russian officer in Syria-SITE