ਭਿ੫ਸ਼ਟਾਚਾਰ ਦੇ ਤਿੰਨ ਮੁਕੱਦਮਿਆਂ ਨੂੰ ਮਿਲਾਉਣ ਦੀ ਸ਼ਰੀਫ ਦੀ ਪਟੀਸ਼ਨ ਖਾਰਜ

Updated on: Mon, 04 Dec 2017 05:47 PM (IST)
  

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ 'ਚ ਪਨਾਮਾ ਪੇਪਰ ਮਾਮਲੇ 'ਚ ਪ੫ਧਾਨ ਮੰਤਰੀ ਦੀ ਕੁਰਸੀ ਗਵਾਉਣ ਵਾਲੇ ਨਵਾਜ਼ ਸ਼ਰੀਫ ਨੂੰ ਸੋਮਵਾਰ ਨੂੰ ਇਸਲਾਮਬਾਦ ਹਾਈ ਕੋਰਟ ਤੋਂ ਝਟਕਾ ਲੱਗਾ। ਅਦਾਲਤ ਨੇ ਭਿ੫ਸ਼ਟਾਚਾਰ ਦੇ ਤਿੰਨ ਮੁਕੱਦਮਿਆਂ ਨੂੰ ਮਿਲਾ ਕੇ ਇਕ ਹੀ ਕੇਸ ਚਲਾਉਣ ਦੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ।

ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਸ਼ਰੀਫ ਦੀ ਅਪੀਲ ਨਾਮਨਜ਼ੂਰ ਕਰਦਿਆਂ ਕਿਹਾ ਕਿ ਇਸ ਸੰਦਰਭ 'ਚ ਵਿਸਥਾਰਤ ਫ਼ੈਸਲਾ ਬਾਅਦ 'ਚ ਜਾਰੀ ਕੀਤਾ ਜਾਵੇਗਾ। ਇਹ ਤਿੰਨੋਂ ਮੁਕੱਦਮੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਆਦੇਸ਼ 'ਤੇ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐੱਨਏਬੀ) ਨੇ ਅੱਠ ਸਤੰਬਰ ਨੂੰ ਦਾਖ਼ਲ ਕੀਤੇ ਸਨ। ਪਨਾਮਾ ਪੇਪਰ ਮਾਮਲੇ 'ਚ ਸੁਪਰੀਮ ਕੋਰਟ ਨੇ 28 ਜੁਲਾਈ ਦੇ ਆਪਣੇ ਫ਼ੈਸਲੇ 'ਚ ਸ਼ਰੀਫ ਨੂੰ ਸੰਵਿਧਾਨਕ ਅਹੁਦੇ ਦੇ ਅਯੋਗ ਕਰਾਰ ਦਿੱਤਾ ਸੀ। ਅਦਾਲਤ ਨੇ ਸ਼ਰੀਫ, ਉਨ੍ਹਾਂ ਦੇ ਦੋਵਾਂ ਬੇਟਿਆਂ ਹਸਨ ਤੇ ਹੁਸੈਨ, ਬੇਟੀ ਮਰੀਅਮ ਤੇ ਦਾਮਾਦ ਮੁਹੰਮਦ ਸਫਦਰ ਖ਼ਿਲਾਫ਼ ਭਿ੫ਸ਼ਟਾਚਾਰ ਦੇ ਮਾਮਲੇ ਦਰਜ ਕਰਨ ਦਾ ਆਦੇਸ਼ ਵੀ ਦਿੱਤਾ ਸੀ। ਇਨ੍ਹਾਂ ਮਾਮਲਿਆਂ ਨੂੰ ਇਕੱਠੇ ਮਿਲਾਉਣ ਦੀ ਸ਼ਰੀਫ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ 23 ਸਤੰਬਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸੇ ਆਧਾਰ 'ਤੇ ਐੱਨਏਬੀ ਅਦਾਲਤ ਨੇ ਭਿ੫ਸ਼ਟਾਚਾਰ ਮਾਮਲਿਆਂ ਦੀ ਸੁਣਵਾਈ ਚਾਰ ਦਸੰਬਰ ਤਕ ਲਈ ਮੁਲਤਵੀ ਕਰ ਦਿੱਤੀ ਸੀ। ਸ਼ਰੀਫ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਤਕ ਉਨ੍ਹਾਂ ਦੀ ਪਟੀਸ਼ਨ 'ਤੇ ਹਾਈ ਕੋਰਟ ਦਾ ਫ਼ੈਸਲਾ ਨਹੀਂ ਆ ਜਾਂਦਾ, ਉਦੋਂ ਤਕ ਲਈ ਸੁਣਵਾਈ ਰੋਕ ਦਿੱਤੀ ਜਾਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Islamabad HC dismisses Sharif plea to club 3 graft cases