ਸੀਰੀਆ 'ਚ ਫੜਿਆ ਗਿਆ ਖਤਰਨਾਕ ਅੱਤਵਾਦੀ ਤੇ ਆਈਐੱਸ ਦਾ ਸਰਗਨਾ

Updated on: Thu, 20 Apr 2017 01:46 PM (IST)
  
IS Head Baghdadi under arrest

ਸੀਰੀਆ 'ਚ ਫੜਿਆ ਗਿਆ ਖਤਰਨਾਕ ਅੱਤਵਾਦੀ ਤੇ ਆਈਐੱਸ ਦਾ ਸਰਗਨਾ

ਏਜੰਸੀ— ਖ਼ਤਰਨਾਕ ਅੱਤਵਾਦੀ ਸੰਗਠਨ ਆਈਐੱਸ ਦਾ ਸਰਗਨਾ ਅਬੂ ਬਕਰ ਅਲ- ਬਗਦਾਦੀ ਸੀਰੀਆ 'ਚ ਗਿ੍ਰਫ਼ਤਾਰ ਲਿਆ ਗਿਆ ਹੈ। ਉਸ ਨੂੰ ਸੀਰੀਆ ਤੇ ਰੂਸ ਦੇ ਸਯੁੰਕਤ ਬਲ ਨੇ ਗਿ੍ਰਫ਼ਤਾਰ ਕੀਤਾ ਹੈ। ਯੂਰਪੀ ਸੁਰੱਖਿਆ ਤੇ ਸੂਚਨਾ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਬਗਦਾਦੀ ਦੇ ਫੜੇ ਜਾਣ ਦੀ ਖੂਫ਼ੀਆ ਜਾਣਕਾਰੀ ਮਿਲੀ ਹੈ। ਹਾਲਾਂਕਿ ਇਸ ਦੀ ਪੁੱਸ਼ਟੀ ਨਹੀਂ ਹੋ ਸਕੀ। ਡੀਈਐੱਸਆਈ ਦੇ ਜਨਰਲ ਸਕੱਤਰ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਮੌਸੁਲ 'ਤੇ ਇਰਾਕੀ ਸੈਨਿਕਾਂ ਦੇ ਕਬਜੇ ਤੋਂ ਬਾਅਦ ਬਗਦਾਦੀ ਉੱਥੋਂ ਜਾਣ ਲਈ ਮਜਬੂਰ ਹੋ ਗਿਆ ਸੀ। ਹਾਲਾਂਕਿ ਰੂਸ ਦੇ ਵਿਦੇਸ਼ੀ ਮੰਤਰਾਲੇ ਨੇ ਬਗਦਾਦੀ ਦੇ ਫੜੇ ਜਾਣ ਦੀ ਕਿਸੇ ਵੀ ਸੂਚਨਾ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਤੇ ਨਾ ਹੀ ਕੋਈ ਸਪੱਸ਼ਟੀਕਰਨ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਦੇ ਵਧਦੇ ਦਬਾਅ ਦੇ ਚੱਲਦੇ ਬਗਦਾਦੀ ਨੇ ਦੋ ਅਪ੍ਰੈਲ ਨੂੰ ਮੌਸੁਲ ਛੱਡ ਦਿੱਤਾ ਸੀ ਤੇ ਉਹ ਸੀਰੀਆਈ ਸੀਮਾ ਵਾਲੇ ਖੇਤਰ ਵੱਲ ਆ ਗਿਆ ਸੀ। ਉੱਥੇ ਹੀ ਡੀਈਐੱਸਆਈ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅਗਲੇ ਜਿਨੀਵਾ ਕਾਨਫਰੰਸ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਤਵਾਦ ਦੇ ਖ਼ਿਲਾਫ਼ ਲੜਾਈ 'ਚ ਇਸ ਸੂਚਨਾ ਦੀ ਵਰਤੋਂ ਅਮਰੀਕਾ ਦੀ ਭਰੋਸੇਯੋਗਤਾ ਨੂੰ ਘੱਟ ਕਰਨ ਲਈ ਕਰ ਸਕਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: IS Head Baghdadi under arrest