ਮੋਸੁਲ 'ਚ ਜ਼ਖਮੀ ਹੋਣ ਵਾਲੇ ਨਾਗਰਿਕਾਂ ਦੀ ਗਿਣਤੀ ਵਧੀ

Updated on: Tue, 10 Jan 2017 09:02 PM (IST)
  

ਬਗ਼ਦਾਦ (ਰਾਇਟਰ) : ਮੋਸੁਲ 'ਤੇ ਕਬਜ਼ਾ ਕਰਨ 'ਚ ਰੁੱਝੀ ਇਰਾਕੀ ਫ਼ੌਜ ਸ਼ਹਿਰ ਦੇ ਦੱਖਣ ਪੂਰਬੀ 'ਚ ਿਢੱਲੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਇਸਲਾਮਿਕ ਸਟੇਟ (ਆਈਐੱਸ) ਦੇ ਅੱਤਵਾਦੀ ਢਾਲ ਵਜੋਂ ਨਾਗਰਿਕਾਂ ਦੀ ਵਰਤੋਂ ਕਰ ਰਹੇ ਹਨ। ਅੱਤਵਾਦੀਆਂ ਦੀ ਇਸ ਚਾਲਾਕੀ ਦਾ ਸ਼ਿਕਾਰ ਨਾਗਰਿਕ ਹੋ ਰਹੇ ਹਨ। ਇਹ ਜਾਣਕਾਰੀ ਫ਼ੌਜ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ।

ਅਮਰੀਕਾ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ 'ਚ ਨੇੜਲੇ ਹਸਪਤਾਲਾਂ 'ਚ ਜ਼ਖ਼ਮੀ ਨਾਗਰਿਕਾਂ ਦੀ ਗਿਣਤੀ ਵਧੀ ਹੈ। ਇਰਾਕ 'ਚ ਆਈਐੱਸ ਦੇ ਸਭ ਤੋਂ ਵੱਡੇ ਗੜ੍ਹ 'ਚ ਲੜਾਈ ਤੇਜ਼ ਹੋਣ ਤੋਂ ਬਾਅਦ ਜ਼ਖ਼ਮੀਆਂ ਦੀ ਗਿਣਤੀ ਵਧ ਗਈ ਹੈ।

ਸ਼ਹਿਰ ਦੇ ਪੂਰਬੀ ਅਤੇ ਉੱਤਰ-ਪੂਰਬੀ ਖੇਤਰ 'ਚ ਇਰਾਕੀ ਫ਼ੌਜ ਨੂੰ ਸਫਲਤਾ ਮਿਲੀ ਹੈ। ਨਵੇਂ ਸਾਲ 'ਚ ਫ਼ੌਜ ਦੀ ਗਤੀ 'ਚ ਤੇਜ਼ੀ ਆਈ ਹੈ। ਅਮਰੀਕਾ ਹਮਾਇਤੀ ਫ਼ੌਜ ਪਹਿਲੀ ਵਾਰ ਦਜਲਾ ਨਦੀ ਦੇ ਨੇੜੇ ਤਕ ਪੁੱਜੀ ਹੈ।

ਇਰਾਕੀ ਫ਼ੌਜ ਦੇ ਬੁਲਾਰੇ ਅੱਬਾਸ ਅਲ-ਅਜਾਵੀ ਨੇ ਕਿਹਾ, 'ਮੰਗਲਵਾਰ ਨੂੰ ਫ਼ੌਜ ਹਡਬਾ ਜ਼ਿਲ੍ਹੇ 'ਚ ਦਾਖ਼ਲ ਹੋ ਗਈ। ਸ਼ਹਿਰ ਦੇ ਅੰਦਰ ਲੜਾਈ ਜਾਰੀ ਹੈ।' ਹੜਬਾ ਇਕ ਵੱਡਾ ਜ਼ਿਲ੍ਹਾ ਹੈ ਅਤੇ ਇਸ 'ਤੇ ਕਬਜ਼ਾ ਕਰਨ 'ਚ ਇਕ ਦਿਨ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ। ਆਈਐੱਸ ਆਤਮਘਾਤੀ ਬੰਬ ਤਾਇਨਾਤ ਕਰ ਰਿਹਾ ਹੈ। ਮੋਸੁਲ 'ਤੇ ਦੋ ਵਰ੍ਹੇ ਤੋਂ ਜ਼ਿਆਦਾ ਸਮਾਂ ਬਾਅਦ ਫਿਰ ਤੋਂ ਕਬਜ਼ਾ ਹੋਣ ਦੇ ਨਾਲ ਹੀ ਇਰਾਕ 'ਚ ਆਈਐੱਸ ਵੱਲੋਂ ਆਈਐੱਸ ਵੱਲੋਂ ਐਲਾਨੇ ਖਲੀਫਾ ਸਾਮਰਾਜ ਦਾ ਅੰਤ ਹੋ ਜਾਵੇਗਾ। ਆਈਐੱਸ ਨੇ ਇਰਾਕ ਤੇ ਸੀਰੀਆ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰਨ ਤੋਂ ਬਾਅਦ ਖਲੀਫ਼ਾ ਸਾਮਰਾਜ ਦਾ ਐਲਾਨ ਕੀਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Iraq forces advance in Mosul but civilian toll mounts