ਅਮਰੀਕਾ ਦੇ ਪ੍ਰਭਾਵਸ਼ਾਲੀ ਲੋਕਾਂ 'ਚ ਭਾਰਤਵੰਸ਼ੀ ਐੱਮਪੀ ਵੀ

Updated on: Tue, 05 Dec 2017 06:16 PM (IST)
  

05 ਸੀਐੱਨਟੀ 1005

ਵਾਸ਼ਿੰਗਟਨ (ਪੀਟੀਆਈ) : 'ਪਾਲੀਟਿਕੋ' ਪੱਤਿ੫ਕਾ ਨੇ ਭਾਰਤੀ ਮੂਲ ਦੀ ਅਮਰੀਕੀ ਐੱਮਪੀ ਪ੍ਰਮਿਲਾ ਜੈਪਾਲ ਨੂੰ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ (ਪਾਵਰ ਸੂਚੀ) ਵਿਚ ਸਥਾਨ ਦਿੱਤਾ ਹੈ। ਸਾਲ 2018 ਦੀ ਇਸ ਸੂਚੀ ਵਿਚ 18 ਲੋਕਾਂ ਨੂੰ ਥਾਂ ਮਿਲੀ ਹੈ। 52 ਸਾਲਾ ਜੈਪਾਲ ਪੰਜਵੇਂ ਥਾਂ 'ਤੇ ਹੈ। ਉਹ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਅੌਰਤ ਹੈ ਜੋ ਇਸ ਸੂਚੀ ਵਿਚ ਸ਼ਾਮਿਲ ਹੋਈ ਹੈ। ਪੱਤਿ੍ਰਕਾ ਅਨੁਸਾਰ ਸੂਚੀ ਵਿਚ ਅਜਿਹੇ ਸਿਆਸੀ ਆਗੂਆਂ ਅਤੇ ਵੱਖ-ਵੱਖ ਸੰਗਠਨਾਂ ਦੇ ਕਾਰਕੁੰਨਾਂ ਨੂੰ ਥਾਂ ਦਿੱਤਾ ਗਿਆ ਹੈ ਜੋ 2018 ਵਿਚ ਵੱਡੀ ਭੂਮਿਕਾ ਨਿਭਾਉਣ ਨੂੰ ਤਿਆਰ ਹਨ। ਜੈਪਾਲ ਡੈਮੋਯੇਟਿਕ ਪਾਰਟੀ ਵਿਚ ਤੇਜ਼ੀ ਨਾਲ ਉਭਰ ਰਹੀ ਹੈ ਅਤੇ ਡੋਨਾਲਡ ਟਰੰਪ ਦੀ ਮੁੱਖ ਆਲੋਚਕ ਹੈ। ਉਹ ਸਦਨ ਵਿਚ ਵਿਰੋਧੀ ਧਿਰ ਦੀ ਆਗੂ ਵਜੋਂ ਕੰਮ ਕਰ ਚੁੱਕੀ ਹੈ। ਜੈਪਾਲ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਮੁਹਿੰਮ ਚਲਾਉਂਦੀ ਰਹੀ ਹੈ। ਹਾਲ ਹੀ ਵਿਚ ਜਦੋਂ ਟਰੰਪ ਨੇ ਅਮਰੀਕਾ ਵਿਚ ਹੌਥੀ ਅਤੇ ਅਲ ਸਲਵਾਡੋਰ ਦੇ ਪ੍ਰਵਾਸੀਆਂ ਦੇ ਅਸਥਾਈ ਸੰਰਖਿਅਣ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਤਾਂ ਜੈਪਾਲ ਸਾਹਮਣੇ ਆਈ। ਉਨ੍ਹਾਂ ਦੇ ਯਤਨ ਦਾ ਹੀ ਨਤੀਜਾ ਰਿਹਾ ਕਿ ਹੁਣ ਇਨ੍ਹਾਂ ਦੋਹਾਂ ਦੇਸ਼ਾਂ ਦੇ ਪ੍ਰਵਾਸੀ ਕੁਝ ਸ਼ਰਤਾਂ ਦੇ ਨਾਲ ਅਮਰੀਕਾ ਵਿਚ ਸਥਾਈ ਨਾਗਰਿਕਤਾ ਲਈ ਵੀ ਅਰਜ਼ੀ ਦੇ ਸਕਣਗੇ। ਇਸ ਲਈ ਅਜਿਹੇ ਲੋਕਾਂ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਜੇਕਰ ਉਹ ਆਪਣੇ ਦੇਸ਼ ਮੁੜਦੇ ਹਨ ਤਾਂ ਉਨ੍ਹਾਂ ਨੂੰ ਕਾਫ਼ੀ ਕਿਠਨਾਈਆਂ ਦਾ ਸਾਹਮਣਾ ਕਰਨਾ ਪਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Indian-American Congresswoman figures in Politico Power List