ਹੈਤੀ 'ਚ ਭਾਰਤੀ ਫ਼ੌਜੀਆਂ ਨੂੰ ਲਗਾਇਆ ਹੈਜ਼ੇ ਦਾ ਟੀਕਾ

Updated on: Wed, 11 Jan 2017 05:05 PM (IST)
  

ਸੰਯੁਕਤ ਰਾਸ਼ਟਰ (ਏਜੰਸੀ) : ਸੰਯੁਕਤ ਰਾਸ਼ਟਰ ਨੇ ਕੈਰੇਬੀਆਈ ਦੇਸ਼ ਹੈਤੀ 'ਚ ਤਾਇਨਾਤ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਹੈਜ਼ੇ ਦਾ ਟੀਕਾ ਲਗਵਾ ਦਿੱਤਾ ਹੈ। ਉਹ ਬਗ਼ੈਰ ਟੀਕਾਕਰਨ ਦੇ ਹੀ ਇੱਥੇ ਭੇਜ ਦਿੱਤੇ ਗਏ ਸਨ। ਕੌਮਾਂਤਰੀ ਸੰਸਥਾ ਡੁਜੇਰਿਕ ਨੇ ਕਿਹਾ ਹੈ ਕਿ ਹੈਤੀ ਦੇ ਯੂਨਐੱਨ ਮਿਸ਼ਨ ਨੇ ਦੱਸਿਆ ਕਿ ਬਗ਼ੈਰ ਟੀਕੇ ਦੇ ਇੱਥੇ ਆਉਣ ਵਾਲੇ ਸਾਰੇ ਯੂਨਿਟਾਂ ਨੂੰ ਹੁਣ ਟੀਕਾ ਲਗਾ ਦਿੱਤਾ ਗਿਆ ਹੈ। ਇਨ੍ਹਾਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਇਸ ਸਮੇਂ ਦਿੱਤੀ ਜਾ ਰਹੀ ਹੈ।' ਪਿਛਲੇ ਸਾਲ ਅਗਸਤ 'ਚ 140 ਮੈਂਬਰੀ ਭਾਰਤੀ ਵਫ਼ਦ ਇੱਥੇ ਪੁੱਜਾ ਸੀ। ਉਨ੍ਹਾਂ ਨੂੰ ਟੀਕਾ ਲਗਾ ਦਿੱਤਾ ਗਿਆ ਹੈ। ਇਹ ਪਤਾ ਲੱਗਿਆ ਸੀ ਕਿ ਇਨ੍ਹਾਂ ਨੂੰ ਬਗ਼ੈਰ ਟੀਕੇ ਦੀ ਹੀ ਇੱਥੇ ਭੇਜ ਦਿੱਤਾ ਗਿਆ। ਖ਼ਬਰ ਹੈ ਕਿ ਸੰਯੁਕਤ ਰਾਸ਼ਟਰ ਇਸ ਮਾਮਲੇ ਦੀ ਜਾਂਚ ਕਰਵਾ ਰਿਹਾ ਹੈ ਤੇ ਭਾਰਤ ਤੋਂ ਇਸ ਸਿਲਸਿਲੇ 'ਚ ਜਾਣਕਾਰੀ ਚਾਹੁੰਦੀ ਹੈ। ਡੁਜੇਰਿਕ ਨੇ ਕਿਹਾ ਕਿ ਸ਼ਾਂਤੀ ਮੁਹਿੰਮਾਂ 'ਚ ਤਾਇਨਾਤ ਕੀਤੇ ਜਾਣ ਵਾਲੇ ਸਾਰੇ ਫ਼ੌਜੀਆਂ ਲਈ ਹੈਜ਼ੇ ਦਾ ਟੀਕਾ ਲਗਾਉਣਾ ਜ਼ਰੂਰੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Indian peacekeepers in Haiti administered cholera vaccines