ਅਮਰੀਕੀ ਅੁਖ਼ਬਾਰ ਨੂੰ ਸਾੜੀ 'ਚ ਨਜ਼ਰ ਆਇਆ ਹਿੰਦੂ ਰਾਸ਼ਟਰਵਾਦ

Updated on: Tue, 14 Nov 2017 09:15 PM (IST)
  

ਨਿਊਯਾਰਕ ਟਾਈਮਜ਼ ਦੇ ਲੇਖ ਦਾ ਟਵਿੱਟਰ 'ਤੇ ਭਾਰਤੀਆਂ ਨੇ ਉਡਾਇਆ ਮਜ਼ਾਕ

ਜੇਐੱਨਐੱਨ, ਨਵੀਂ ਦਿੱਲੀ :

ਵਿਦੇਸ਼ੀ ਸੋਚ 'ਚ ਫਸੇ ਲੋਕਾਂ ਨੂੰ ਹੁਣ ਭਾਰਤੀ ਡਰੈੱਸ ਸਾੜੀ 'ਚ ਵੀ ਹਿੰਦੂ ਰਾਸ਼ਟਰਵਾਦ ਨਜ਼ਰ ਆ ਰਿਹਾ ਹੈ। ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਤਾਂ ਇਸ 'ਤੇ ਬਕਾਇਦਾ ਲੇਖ ਪ੍ਰਕਾਸ਼ਿਤ ਕੀਤਾ ਹੈ। ਸਿਰਲੇਖ ਹੈ, 'ਭਾਰਤ 'ਚ ਫੈਸ਼ਨ ਹੋਇਆ ਰਾਸ਼ਟਰਵਾਦੀ।' ਭਾਰਤ 'ਚ ਇਸ 'ਤੇ ਤਿੱਖਾ ਪ੍ਰਤੀਯਮ ਹੋਇਆ ਹੈ। ਲੇਖ ਮੁਤਾਬਿਕ ਨਰਿੰਦਰ ਮੋਦੀ ਦੇ 2014 'ਚ ਪ੍ਰਧਾਨ ਮੰਤਰੀ ਅਹੁਦੇ ਦੀ ਕੁਰਸੀ ਸੰਭਾਲਦੇ ਹੀ ਭਾਰਤ ਦੀ ਫੈਸ਼ਨ ਇੰਡਸਟਰੀ ਨੇ 'ਫੈਸ਼ਨ' ਨੂੰ ਭਾਰਤੀਅਤਾ ਦੇ ਰੰਗ ਵਿਚ ਰੰਗਣ ਦੀ ਸੋਚ ਲਈ। ਇਸ ਤਰ੍ਹਾਂ ਇਸ ਲਈ ਤਾਂ ਜੋ ਮੋਦੀ, ਉਨ੍ਹਾਂ ਦੀ ਪਾਰਟੀ ਅਤੇ ਹਿੰਦੂ ਰਾਸ਼ਟਰਵਾਦੀਆਂ ਨੂੰ ਖੁਸ਼ ਕੀਤਾ ਜਾ ਸਕੇ। ਇਸ ਵਿਚਿੱਤਰ ਅਤੇ ਹਾਸੋਹੀਣੇ ਲੇਖ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਵਾਇਤੀ ਭਾਰਤੀ ਡਰੈੱਸ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਵਿਚ ਹੀ ਖ਼ਾਸ ਤੌਰ 'ਤੇ ਬਨਾਰਸੀ ਸਾੜੀਆਂ ਦਾ ਕਾਰੋਬਾਰ ਵਧਿਆ ਹੈ। ਬਨਾਰਸ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਹੈ। ਲੇਖਕ ਅਬਦੁੱਲ ਕਾਦਰੀ ਕਹਿੰਦੇ ਹਨ ਕਿ ਚੋਣ ਪ੍ਰਚਾਰ ਦੌਰਾਨ ਮੋਦੀ ਨੇ ਬਨਾਰਸੀ ਸਾੜੀ ਕਾਰੋਬਾਰ ਨੂੰ ਬੜ੍ਹਾਵਾ ਦੇਣ ਦਾ ਵਾਅਦਾ ਕੀਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: hindu nationalisam in saree