ਖੋਜ ਖ਼ਬਰ

Updated on: Wed, 13 Sep 2017 05:09 PM (IST)
  

ਡਾਇਬਟੀਜ਼ 'ਚ ਕਾਰਗਰ ਹੋ ਸਕਦਾ ਹੈ ਜੈਤੂਨ ਦਾ ਤੇਲ

ਭਾਰਤ ਦੇ ਨਾਲ ਹੀ ਦੁਨੀਆ ਦੇ ਕਈ ਮੁਲਕਾਂ 'ਚ ਡਾਇਬਟੀਜ਼ ਮਹਾਮਾਰੀ ਦਾ ਰੂਪ ਲੈ ਚੁੱਕੀ ਹੈ। ਇਸ ਨੂੰ ਕੰਟਰੋਲ ਕਰਨ ਦੇ ਤਰੀਕੇ ਵੀ ਮੌਜੂਦ ਹਨ। ਅਮਰੀਕੀ ਖੋਜਕਰਤਾਵਾਂ ਨੇ ਇਸ ਦਿਸ਼ਾ ਵਿਚ ਸ਼ਾਨਦਾਰ ਕਾਮਯਾਬੀ ਹਾਸਿਲ ਕੀਤੀ ਹੈ ਜਿਸ ਨਾਲ ਭਵਿੱਖ ਵਿਚ ਇਸ ਬਿਮਾਰੀ ਨਾਲ ਸਹੀ ਤਰੀਕੇ ਨਾਲ ਅਤੇ ਬਿਨਾਂ ਜ਼ਿਆਦਾ ਖ਼ਰਚ ਦੇ ਨਿਪਟਿਆ ਜਾ ਸਕੇਗਾ। ਮਾਹਿਰਾਂ ਦੀ ਤਾਜ਼ਾ ਖੋਜ ਮੁਤਾਬਿਕ ਜੈਤੂਨ ਦਾ ਤੇਲ ਡਾਇਬਟੀਜ਼ ਨਾਲ ਨਿਪਟਣ ਵਿਚ ਕਾਰਗਰ ਹੈ। ਵਰਜੀਨੀਆ ਪਾਲੀਟੈਕਨੀਕ ਇੰਸਟੀਚਿਊਟ ਐਂਡ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਜੈਤੂਨ 'ਚ ਪਾਇਆ ਜਾਣ ਵਾਲਾ ਆਲਿਊਰੋਪਿਨ ਇੰਸੁੂਲਿਨ ਦੇ ਖੁਰਨ ਨੂੰ ਵਧਾਉਂਦਾ ਹੈ। ਇਸ ਨਾਲ ਸਰੀਰ ਵਿਚ ਇਸ ਹਾਰਮੋਨ ਦੀ ਮਾਤਰਾ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਇਹ ਮੇਲ ਟਾਈਪ-2 ਡਾਇਬਟੀਜ਼ ਦੀ ਸਥਿਤੀ 'ਚ ਪੈਦਾ ਹੋਣ ਵਾਲੇ ਨੁਕਸਾਨਦਾਇਕ ਐਮੀਲਿਨ ਨਾਂ ਦੇ ਮੋਲੇੇਕਿਊਲ ਨੂੰ ਵੀ ਖ਼ਤਮ ਕਰਨ 'ਚ ਸਮਰੱਥ ਹੈ। ਖੋਜਕਰਤਾਵਾਂ ਨੂੰ ਉਮੀਦ ਹੈ ਕਿ ਇਸ ਦੀ ਮਦਦ ਨਾਲ ਡਾਇਬਟੀਜ਼ ਨਾਲ ਨਿਪਟਣਾ ਆਸਾਨ ਹੋਵੇਗਾ।

ਪੀਟੀਆਈ

ਇਮਿਊਨ ਸਿਸਟਮ ਲਈ ਖ਼ਤਰਨਾਕ ਟੈਟੂ

ਨੌਜਵਾਨ ਪੀੜ੍ਹੀ 'ਚ ਟੈਟੂ ਦਾ ਟ੫ੈਂਡ ਲਗਾਤਾਰ ਵੱਧਦਾ ਜਾ ਰਿਹਾ ਹੈ। ਜਰਮਨੀ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ 'ਚ ਇਸ ਨੂੰ ਲੈ ਕੇ ਸਿਹਤ ਲਈ ਬਹੁਤ ਖ਼ਤਰਨਾਕ ਗੱਲ ਸਾਹਮਣੇ ਆਈ ਹੈ। ਟੈਟੂ ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਸਥਾਈ ਅਤੇ ਦੂਜਾ ਆਰਜ਼ੀ। ਸਥਾਈ ਟੈਟੂ ਨਾਲ ਇਮਿਊਨ ਸਿਸਟਮ ਲਈ ਗੰਭੀਰ ਖ਼ਤਰਾ ਪੈਦਾ ਹੋਣ ਦੀ ਗੱਲ ਸਾਹਮਣੇ ਆਈ ਹੈ। ਮਾਹਿਰਾਂ ਦੀ ਮੰਨੀਏ ਤਾਂ ਇਸ ਦੇ ਕਾਰਨ ਲਿੰਫ ਨੋਡ ਦਾ ਆਕਾਰ ਜ਼ਰੂਰਤ ਤੋਂ ਜ਼ਿਆਦਾ ਵੱਧਣ ਦਾ ਸ਼ੱਕ ਰਹਿੰਦਾ ਹੈ। ਟੈਟੂ 'ਚ ਇਸਤੇਮਾਲ ਕੀਤੇ ਜਾਣ ਵਾਲੇ ਪਦਾਰਥ ਵਿਚ ਮੌਜੂਦ ਨੁਕਸਾਨਦਾਇਕ ਪਦਾਰਥ ਨੈਨੋ-ਪਾਰਟੀਕਲਸ ਦੇ ਰੂਪ ਵਿਚ ਸਰੀਰ 'ਚ ਦਾਖਲ ਹੋ ਜਾਂਦੇ ਹਨ ਜਿਹੜੇ ਲਿੰਫ ਨੋਡਸ ਨੂੰ ਪ੍ਰਭਾਵਿਤ ਕਰਦੇ ਹਨ। ਟੈਟੂ 'ਚ ਇਸਤੇਮਾਲ ਕੀਤੀ ਜਾਣ ਵਾਲੀ ਸਿਆਹੀ 'ਚ ਨਿੱਕਲ, ਕ੍ਰੋਮੀਅਮ, ਮੈਂਗਨੀਜ਼ ਜਾਂ ਕੋਬਾਲਟ ਵਰਗੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿਚ ਕਾਰਬਨ ਬਲੈਕ ਦੇ ਇਲਾਵਾ ਟਾਈਟੇਨੀਅਮਸ ਡਾਈਆਕਸਾਈਡ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦੇ ਹਨ।

ਪੀਟੀਆਈ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: health news