ਖੋਜ ਖ਼ਬਰ

Updated on: Fri, 21 Apr 2017 06:32 PM (IST)
  

ਬੈੇਸਟ ਕੈਂਸਰ ਰੋਕਣ 'ਚ ਸਟ੫ਾਬਰੀ ਮਦਦਗਾਰ

ਰੋਮ (ਪੀਟੀਆਈ) : ਵਿਗਿਆਨਕਾਂ ਨੇ ਪਹਿਲੀ ਵਾਰ ਜਾਣਿਆ ਹੈ ਕਿ ਬ੍ਰੇਸਟ ਕੈਂਸਰ ਦੀ ਰੋਕਥਾਮ 'ਚ ਸਟ੫ਾਬਰੀ ਮਦਦਗਾਰ ਹੋ ਸਕਦੀ ਹੈ। ਇਸ ਫਲ਼ ਦੇ ਅਰਕ ਨਾਲ ਬ੍ਰੇੈਸਟ ਕੈਂਸਰ ਦੀਆਂ ਕੋਸ਼ਿਕਾਵਾਂ ਦੇ ਫੈਲਾਅ ਅਤੇ ਟਿਊਮਰ ਦੇ ਵਾਧੇ 'ਤੇ ਰੋਕ ਲਗਾਉਣ 'ਚ ਮਦਦ ਮਿਲ ਸਕਦੀ ਹੈ। ਇਹ ਦਾਅਵਾ ਨਵੀਂ ਖੋਜ 'ਚ ਕੀਤਾ ਗਿਆ ਹੈ।

ਖੋਜਕਾਰੀਆਂ ਨੇ ਲੈਬ 'ਚ ਵਿਕਸਤ ਬ੍ਰੈਸਟ ਕੈਂਸਰ ਕੋਸ਼ਿਕਾਵਾਂ 'ਤੇ ਸਟ੫ਾਬਰੀ ਦੇ ਅਰਕ ਦਾ ਪ੍ਰੀਖਣ ਕੀਤਾ। ਇਸ 'ਚ ਜਾਣਿਆ ਕਿ ਇਹ ਬਿਮਾਰੀ ਨੂੰ ਰੋਕ ਸਕਦਾ ਹੈ। ਪਿਛਲੇ ਅਧਿਐਨਾਂ 'ਚ ਜ਼ਾਹਿਰ ਹੋ ਚੁੱਕਿਆ ਹੈ ਕਿ ਪ੍ਰਤੀ ਦਿਨ 10 ਤੋਂ 15 ਸਟ੫ਾਬਰੀ ਖਾਣ ਨਾਲ ਸੋਜ ਰੋਕੂ ਸਮਰੱਥਾ ਵਧਣ ਨਾਲ ਬਲੱਡ ਕੋਲੈਸਟ੍ਰੋਲ ਦਾ ਪੱਧਰ ਘੱਟ ਕਰਨ 'ਚ ਵੀ ਮਦਦ ਮਿਲ ਸਕਦੀ ਹੈ। ਇਟਲੀ ਦੀ ਮਾਰਚੇ ਪਾਲੀਟੈਕਨਿਕ ਯੂਨੀਵਰਸਿਟੀ ਦੇ ਖੋਜਕਾਰੀ ਮੈਰਿਜੀਓ ਬੇਟੀਨੋ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਇਹ ਸਾਬਿਤ ਕੀਤਾ ਹੈ ਕਿ ਫੋਨੋਲਿਕ ਕੰਪਾੳਂੂਡ ਤੋਂ ਭਰਪੂਰ ਸਟ੫ਾਬਰੀ ਦਾ ਅਰਕ ਬ੍ਰੇੈਸਟ ਕੈਂਸਰ ਦੀ ਰੋਕਥਾਮ 'ਚ ਕਾਰਗਰ ਹੋ ਸਕਦਾ ਹੈ।

ਅਲਜ਼ਾਈਮਰ ਨਾਲ ਬਚਾਅ ਕਰੇਗੀ ਨਵੀਂ ਦਵਾਈ

ਲੰਡਨ (ਪੀਟੀਆਈ) : ਅਲਜ਼ਾਈਮਰ ਅਤੇ ਪਾਰਕਿਨਸਨ ਵਰਗੀਆਂ ਨਾੜੀ ਤੰਤਰ ਸਬੰਧੀ ਬਿਮਾਰੀਆਂ ਦੇ ਰੋਕਥਾਮ 'ਚ ਨਵੀਂ ਦਵਾਈ ਕਾਰਗਰ ਹੋ ਸਕਦੀ ਹੈ। ਵਿਗਿਆਨਕਾਂ ਦਾ ਦਾਅਵਾ ਹੈ ਕਿ ਇਹ ਇਸ ਤਰ੍ਹਾਂ ਦੇ ਰੋਗਾਂ ਤੋਂ ਬਚਾਅ 'ਚ ਮਦਦਗਾਰ ਹੈ। ਇਹ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਨਸ਼ਟ ਹੋਣ ਤੋਂ ਬਚਾਉਂਦੀ ਹੈ।

ਬਿ੍ਰਟਿਸ਼ ਖੋਜਕਾਰੀਆਂ ਨੇ ਚੂਹੇ 'ਤੇ ਕੀਤੀ ਗਈ ਖੋਜ 'ਚ ਜਾਣਿਆ ਕਿ ਨਵੀਂ ਦਵਾਈ ਟ੫ੇਜੋਡਾਈਨ ਉਸ ਪ੍ਰਭਾਵ 'ਤੇ ਰੋਕ ਲਗਾਉਂਦੀ ਹੈ ਜਿਸ ਨਾਲ ਦਿਮਾਗ਼ ਦੀਆਂ ਕੋਸ਼ਿਕਾਵਾਂ ਖ਼ਤਮ ਹੋਣ ਲੱਗਦੀਆਂ ਹਨ। ਇਸ ਦਵਾਈ ਦਾ ਘੱਟੋ ਘੱਟ ਬੁਰਾ ਪ੍ਰਭਾਵ ਵੇਖਣ ਨੂੰ ਮਿਲਿਆ ਹੈ। ਪ੍ਰੋਟੀਨ ਦੀ ਸੰਰਚਨਾ 'ਚ ਗੜਬੜੀ ਕਾਰਨ ਦਿਮਾਗ਼ 'ਚ ਨਾੜੀ ਤੰਤਰ ਸਬੰਧੀ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ਅਤੇ ਅਲਜ਼ਾਈਮਰ ਅਤੇ ਪਾਰਕਿਨਸਨ ਵਰਗੀਆਂ ਬਿਮਾਰੀਆਂ ਦਾ ਮੁੱਖ ਕਾਰਕ ਹੈ। ਮੈਡੀਕਲ ਰਿਸਰਚ ਕੌਂਸਲ ਦੀ ਟਾਕਸੀਨੋਲਾਜੀ ਇਕਾਈ ਦੇ ਪ੍ਰੋਫੈਸਰ ਜਿਓਵਨਾ ਮੇਲੂਚੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਨਸਾਨਾਂ 'ਚ ਟ੫ੇਜੋਡਾਈਨ ਦੀ ਵਰਤੋਂ ਸੁਰੱਖਿਅਤ ਹੈ। ਇਸ ਲਈ ਹੁਣ ਇਸ ਦਾ ਕਲੀਨੀਕਲ ਟ੫ਾਇਲ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ 'ਚ ਇਹ ਦੇਖਿਆ ਜਾਵੇਗਾ ਕਿ ਇਸ ਦਵਾਈ ਦਾ ਦਿਮਾਗ਼ ਦੀਆਂ ਕੋਸ਼ਿਕਾਵਾਂ 'ਤੇ ਸੁਰੱਖਿਆਤਮਕ ਅਸਰ ਪੈਂਦਾ ਹੈ ਜਾਂ ਨਹੀਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: HEALTH NEWS