ਟਰੰਪ ਦੇ ਅਮਰੀਕਾ ਤੋਂ ਨਿਰਾਸ਼ ਹਾਕਿੰਗ ਕਰਨਗੇ ਪੁਲਾੜ ਦੀ ਸੈਰ

Updated on: Mon, 20 Mar 2017 08:35 PM (IST)
  

ਲੰਡਨ (ਏਜੰਸੀ) : ਡੋਨਾਲਡ ਟਰੰਪ ਦੀ ਅਗਵਾਈ ਵਾਲੇ ਅਮਰੀਕਾ ਤੋਂ ਨਿਰਾਸ਼ ਸਟੀਫਨ ਹਾਕਿੰਗ ਪੁਲਾੜ ਦੀ ਸੈਰ 'ਤੇ ਜਾਣਗੇ। 75 ਸਾਲਾ ਭੌਤਿਕ ਵਿਗਿਆਨੀ ਨੇ ਵਰਜਿਨ ਗੈਲੇਕਟਿਕ ਪੁਲਾੜ ਵਾਹਨ 'ਚ ਸਫਰ ਕਰਨ ਦਾ ਅਮਰੀਕੀ ਸਨਅਤਕਾਰ ਰਿਚਰਡ ਬ੍ਰੇਨਸਨ ਦਾ ਸੱਦਾ ਕਬੂਲ ਲਿਆ ਹੈ। ਆਈਟੀਵੀ ਨਿਊਜ਼ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ, 'ਪੁਲਾੜ 'ਚ ਜਾਣ ਦਾ ਮੌਕਾ ਮਿਲਣ ਦੀ ਮੈਨੂੰ ਉਮੀਦ ਨਹੀਂ ਸੀ। ਪਰ ਵਰਜਿਨ ਦੇ ਮੁਖੀ ਨੇ ਮੈਨੂੰ ਵਾਹਨ 'ਚ ਇਕ ਸੀਟ ਦੀ ਪੇਸ਼ਕਸ਼ ਕੀਤੀ ਅਤੇ ਮੈਂ ਝੱਟ ਹਾਂ ਕਹਿ ਦਿੱਤਾ।

ਬ੍ਰਹਿਮੰਡ ਦੇ ਜਨਮ ਦੀ ਥਿਊਰੀ ਬਿਗ ਬੈਂਗ ਦੀ ਕਲਪਨਾ ਸਮੇਤ ਕਈ ਵੱਡੀਆਂ ਖੋਜਾਂ ਲਈ ਪ੍ਰਸਿੱਧ ਹਾਕਿੰਗ ਨੇ ਕਿਹਾ ਕਿ ਉਹ ਅਮਰੀਕਾ ਜਾ ਕੇ ਹੋਰ ਵਿਗਿਆਨੀਆਂ ਨਾਲ ਗੱਲਬਾਤ ਵੀ ਕਰਨਾ ਚਾਹੁੰਦਾ ਹੈ। ਪਰ ਉਨ੍ਹਾਂ ਨੂੰ ਡਰ ਹੈ ਕਿ ਟਰੰਪ ਦੀ ਅਗਵਾਈ ਵਾਲੇ ਅਮਰੀਕਾ 'ਚ ਉਨ੍ਹਾਂ ਦਾ ਸਵਾਗਤ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਟਰੰਪ ਦੀ ਤਰਜੀਹ ਆਪਣੇ ਉਨ੍ਹਾਂ ਸਮਰੱਥਕਾਂ ਨੂੰ ਸੰਤੁਸ਼ਟ ਕਰਨ ਦੀ ਹੈ ਜੋ ਨਾ ਉਦਾਰਵਾਦੀ ਅਤੇ ਨਾ ਹੀ ਜਿਨ੍ਹਾਂ ਕੋਲ ਢੁੱਕਵੀਂ ਜਾਣਕਾਰੀ ਹੈ। ਹਾਕਿੰਗ ਪਹਿਲਾਂ ਹੀ ਟਰੰਪ ਨੂੰ ਸ਼ੈਤਾਨ ਦੀ ਲੀਡਰ ਵੀ ਕਹਿ ਚੁੱਕਾ ਹੈ। 2009 'ਚ ਉਨ੍ਹਾਂ ਨੂੰ ਬਰਾਕ ਓਬਾਮਾ ਨੇ ਅਮਰੀਕਾ ਦੇ ਵੱਕਾਰੀ ਫਰੈਂਕਲਿਨ ਮੈਡਲ ਨਾਲ ਸਨਮਾਨਿਤ ਕੀਤਾ ਸੀ।

ਟਰੰਪ ਦੀ ਪੌਣ-ਪਾਣੀ ਨੀਤੀ ਨਾਲ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਢੁੱਕਵੀਂ ਸੁਰੱਖਿਆ ਏਜੰਸੀ ਦੇ ਮੁਖੀ ਸਕਾਟ ਪਰੂਟ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ 'ਤੇ ਹਾਕਿੰਗ ਨੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੌਣ-ਪਾਣੀ ਉਨ੍ਹਾਂ ਵੱਡੇ ਖ਼ਤਰਿਆਂ ਵਿਚੋਂ ਹੈ ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਇਸ ਰੋਕਿਆ ਨਹੀਂ ਗਿਆ ਤਾਂ ਇਸ ਨਾਲ ਅਮਰੀਕਾ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਪੈਰਿਸ ਪੌਣ-ਪਾਣੀ ਕਰਾਰ ਦੀ ਮੁਖ਼ਾਲਫਤ ਕਰ ਚੁੱਕੇ ਟਰੰਪ ਇਸ ਖੇਤਰ 'ਚ ਖੋਜ ਲਈ ਬਜਟ 'ਚ ਭਾਰੀ ਕਟੌਤੀ ਕਰਨ ਜਾ ਰਹੇ ਹਨ।

ਹਾਕਿੰਗ ਨੇ ਬ੍ਰੈਕਜ਼ਿਟ (ਯੂਰਪੀ ਸੰਘ ਤੋਂ ਬਰਤਾਨੀਆ ਦਾ ਵੱਖ ਹੋਣਾ) ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇ ਬਰਤਾਨਵੀ ਸਰਕਾਰ ਇਸ ਦਿਸ਼ਾ 'ਚ ਅੱਗੇ ਵਧਦੀ ਹੈ ਤਾਂ ਉਸ ਦੀਆਂ ਸ਼ਰਤਾਂ ਓਨੀਆਂ ਸਖ਼ਤ ਨਹੀਂ ਹੋਣੀਆਂ ਚਾਹੀਦੀਆਂ ਜਿਵੇਂ ਕੰਜਰਵੇਟਿਵ ਪਾਰਟੀ ਚਾਹੁੰਦੀ ਹੈ। ਅਜਿਹਾ ਹੋਣ 'ਤੇ ਬਰਤਾਨੀਆ ਅਲੱਗ-ਥਲੱਗ ਪੈ ਜਾਵੇਗਾ। ਵਿਗਿਆਨ ਤੇ ਨਵੀਂ ਤਕਨੀਕ ਦੇ ਖੇਤਰ 'ਚ ਉਸ ਦੀ ਕੌਮਾਂਤਰੀ ਪਛਾਣ ਨੂੰ ਖ਼ਤਰਾ ਪੈਦਾ ਹੋ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Hawking disappointed from trumps america