ਹਾਫਿਜ਼ ਸਈਦ ਮੁੜ ਨਜ਼ਰਬੰਦ

Updated on: Thu, 30 Nov 2017 10:01 PM (IST)
  
hafiz saeed

ਹਾਫਿਜ਼ ਸਈਦ ਮੁੜ ਨਜ਼ਰਬੰਦ

ਇਸਲਾਮਾਬਾਦ (ਏਜੰਸੀ) : ਭਾਰਤ ਤੇ ਕੌਮਾਂਤਰੀ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਇਕ ਵਾਰ ਮੁੜ ਹਿਰਾਸਤ 'ਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ 24 ਨਵੰਬਰ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਹਾਫਿਜ਼ ਨੂੰ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਸੀ। ਭਾਰਤ ਨੇ ਹਾਫਿਜ਼ ਨੂੰ ਰਿਹਾਅ ਕੀਤੇ ਜਾਣ ਖ਼ਿਲਾਫ਼ ਸਖ਼ਤ ਨਾਰਾਜ਼ਗੀ ਪ੍ਰਗਟਾਈ ਸੀ। ਨਾਲ ਹੀ ਅਮਰੀਕਾ ਨੇ ਵੀ ਪਾਕਿਸਤਾਨ ਨੂੰ ਸਾਫ਼ ਕਿਹਾ ਸੀ ਕਿ ਹਾਫਿਜ਼ ਨੂੰ ਮੁੜ ਗਿ੍ਰਫ਼ਤਾਰ ਕੀਤਾ ਜਾਵੇ। ਮੰਨਿਆ ਜਾ ਰਿਹਾ ਹੈ ਕਿ ਇਸੇ ਦਬਾਅ ਅੱਗੇ ਪਾਕਿਸਤਾਨ ਨੂੰ ਝੁਕਣਾ ਪਿਆ ਹੈ। ਫਿਲਹਾਲ ਕਿਸ ਮਾਮਲੇ 'ਚ ਹਾਿਫ਼ਜ਼ ਨੂੰ ਨਜ਼ਰਬੰਦ ਕੀਤਾ ਗਿਆ ਹੈ ਇਹ ਸਪਸ਼ਟ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਹਾਫਿਜ਼ ਨੇ ਯੂਐੱਨ 'ਚ ਅਰਜ਼ੀ ਦਾਖ਼ਲ ਕਰ ਕੇ ਆਪਣਾ ਨਾਂ ਅੱਤਵਾਦੀਆਂ ਦੀ ਸੂਚੀ 'ਚੋਂ ਕੱਢਣ ਦੀ ਅਪੀਲ ਕੀਤੀ ਹੈ ਜਿਸ 'ਤੇ ਫਿਲਹਾਲ ਸੁਣਵਾਈ ਹੋਣੀ ਹੈ।

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਫ਼ੌਜ ਮੁਖੀ ਰਿਹ ਚੁੱਕੇ ਪਰਵੇਜ਼ ਮੁਸ਼ੱਰਫ਼ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਹਾਫਿਜ਼ ਸਈਦ ਦੇ ਹਮਾਇਤੀ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: hafiz saeed