ਗੁਰਮਤਿ ਪ੍ਰਚਾਰ ਕੈਂਪ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ 'ਚ ਸਹਾਈ

Updated on: Sat, 12 Aug 2017 06:36 PM (IST)
  

ਸੀਐਨਟੀ 711

ਬਲਵਿੰਦਰ ਸਿੰਘ ਿਢੱਲੋਂ, ਮਿਲਾਨ : ਵੱਖ-ਵੱਖ ਦੇਸ਼ਾਂ 'ਚ ਸਥਿਤ ਗੁਰਦੁਆਰਿਆਂ 'ਚ ਅੱਜਕੱਲ੍ਹ ਚੱਲ ਰਹੇ ਗੁਰਮਤਿ ਪ੫ਚਾਰ ਕੈਂਪ ਦਾ ਨਵੀਂ ਪੀੜ੍ਹੀ 'ਤੇ ਪ੍ਰਸਪਰ ਸਕਾਰਾਤਮਕ ਪ੫ਭਾਵ ਪੈਂਦਾ ਵਿਖਾਈ ਦੇ ਰਿਹਾ ਹੈ ਜਿਸ ਦੇ ਫਲਸਰੂਪ ਨਵੀਂ ਪੀੜ੍ਹੀ ਖ਼ਾਸ ਕਰਕੇ ਬੱਚੇ ਸਿੱਖੀ ਵੱਲ ਪ੍ਰੇਰਿਤ ਹੋ ਰਹੇ ਹਨ।

¢ਦੱਸਣਯੋਗ ਹੈ ਕਿ ਗਰਮ ਰੁੱਤ ਦੀਆਂ ਛੁੱਟੀਆਂ ਸ਼ੁਰੂ ਹੰਦਿਆਂ ਹੀ ਵਿਦੇਸ਼ੀ ਗੁਰੂ ਘਰਾਂ 'ਚ ਹਰੇਕ ਸਾਲ ਗੁਰਮਤਿ ਸਿਖਲਾਈ ਕੈਂਪ ਆਰੰਭ ਹੋ ਜਾਂਦੇ ਹਨ।¢ਇਸੇ ਪ੫ਕਾਰ ਇਟਲੀ ਦੇ ਗੁਰਦੁਆਰਾ ਸ੫ੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਗੁਰਮਤਿ ਵਿਚਾਰਧਾਰਾ ਨਾਲ ਜੁੜਨ ਲਈ ਸਿਖਲਾਈ ਹਿੱਤ ਨਿੱਤ ਦਿਨ 80 ਦੇ ਕਰੀਬ ਬੱਚੇ ਭਾਗ ਲੈਣ ਲਈ ਆਉਦੇ ਹਨ।¢ਗੁਰਬਾਣੀ ਪੜ੍ਹਨ ਤੇ ਵਿਚਾਰਨ ਦੀ ਸੰਥਿਆ ਲੈਣ ਹਿੱਤ ਬੱਚਿਆਂ 'ਚ ਖ਼ੂਬ ਉਤਸ਼ਾਹ ਵੀ ਦਿਖਾਈ ਦਿੰਦਾ ਹੈ।¢ਜਰਮਨੀ ਤੋਂ ਪਹੁੰਚੇ ਭਾਈ ਜਗਦੀਸ਼ ਸਿੰਘ, ਭਾਈ ਰਵਿੰਦਰ ਸਿੰਘ ਆਲਮਗੀਰ, ਭਾਈ ਬਲਜੀਤ ਸਿੰਘ ਕੋਲਨ, ਬੀਬੀ ਕਰਨਜੋਤ ਕੌਰ, ਭਾਈ ਗੁਰਨਿਹਾਲ ਸਿੰਘ ਆਦਿ ਵੱਲੋਂ ਬੱਚਿਆਂ ਨੁੰ ਗੁਰਬਾਣੀ ਸ਼ਬਦਾਂ ਦੇ ਸਰਲ ਅਰਥ, ਤਬਲਾ ਤੇ ਹਾਰਮੋਨੀਅਮ ਦੀ ਸਿਖਲਾਈ ਤੇ ਕੀਰਤਨ ਕਰਨ ਦੀ ਜਾਂਚ, ਪੰਜਾਬੀ ਭਾਸ਼ਾ ਦੀ ਜਾਣਕਾਰੀ ਤੇ ਵਡਮੁੱਲੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।¢ਗੁਰਦੁਆਰਾ ਪ੫ਬੰਧਕ ਕਮੇਟੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਦੇ ਪ੫ਬੰਧਕਾਂ ਨੇ ਦੱਸਿਆ ਕਿ ਬੱਚਿਆਂ ਦੇ ਉਤਸ਼ਾਹ ਨੂੰ ਵੇਖਦਿਆਂ ਸਾਰਾ ਦਿਨ ਹੀ ਨਿਰੰਤਰ ਕੈਂਪ ਚੱਲਦਾ ਰਹਿੰਦਾ ਹੈ। 20 ਅਗਸਤ ਨੂੰ ਸਮਾਪਤੀ 'ਤੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ।¢

ਕੈਪਸ਼ਨ:ਇਟਲੀ ਦੇ ਗੁਰਦੁਆਰਾ ਸ੫ੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਚੱਲ ਰਹੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚੇ ਪ੫ਬੰਧਕਾਂ ਨਾਲ਼¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: gurdwara news