ਨਵਾਜ਼ ਸ਼ਰੀਫ ਦਾ ਕੇਸ ਵੇਖ ਰਹੇ ਜੱਜ ਦੇ ਘਰ 'ਤੇ ਗੋਲ਼ੀਬਾਰੀ

Updated on: Sun, 15 Apr 2018 07:31 PM (IST)
  

ਲਾਹੌਰ (ਪੀਟੀਆਈ) : ਪਾਕਿਸਤਾਨ 'ਚ ਐਤਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਏਜਾਜ ਉਲ ਅਹਿਸਾਨ ਦੇ ਘਰ 'ਤੇ ਇਕ ਅਣਪਛਾਤੇ ਵਿਅਕਤੀ ਨੇ ਗੋਲ਼ੀਬਾਰੀ ਕੀਤੀ। ਇਸ 'ਚ ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਅਹਿਸਾਨ ਪਾਕਿਸਤਾਨ ਦੇ ਸਾਬਕਾ ਪ੫ਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਚੱਲ ਰਹੇ ਭਿ੫ਸ਼ਟਾਚਾਰ ਦੇ ਕੇਸ ਦੀ ਸੁਣਵਾਈ ਕਰ ਰਹੇ ਹਨ।

ਪੁਲਿਸ ਮੁਤਾਬਿਕ ਲਾਹੌਰ ਦੇ ਮਾਡਲ ਟਾਊਨ ਵਿਖੇ ਜੱਜ ਦੇ ਘਰ 'ਤੇ ਪਹਿਲੀ ਗੋਲ਼ੀ ਸਵੇਰੇ ਸਾਢੇ ਚਾਰ ਵਜੇ ਤੇ ਦੂਜੀ ਗੋਲ਼ੀ ਸਵੇਰੇ ਨੌਂ ਵਜੇ ਦੇ ਕਰੀਬ ਚਲਾਈ ਗਈ। ਜੱਜ ਦੇ ਘਰ 'ਤੇ ਹੋਈ ਗੋਲ਼ੀਬਾਰੀ ਦੀ ਵੱਡੇ ਪੱਧਰ 'ਤੇ ਨਿਖੇਧੀ ਹੋ ਰਹੀ ਹੈ। ਪ੫ਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ, ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਪਾਕਿਸਤਾਨ ਪੀਪੁਲਸ ਪਾਰਟੀ ਦੇ ਪ੫ਧਾਨ ਬਿਲਾਵਲ ਭੁੱਟੋ ਸਮੇਤ ਵੱਖ ਵੱਖ ਸੰਗਠਨਾਂ ਨੇ ਇਸ ਦੀ ਨਿੰਦਾ ਕੀਤੀ ਹੈ। ਿਯਕਟਰ ਤੋਂ ਨੇਤਾ ਬਣੇ ਇਮਰਾਨ ਖ਼ਾਨ ਨੇ ਘਟਨਾ ਦੀ ਨਿੰਦਾ ਕਰਦਿਆਂ ਇਸ ਦੇ ਲਈ ਸ਼ਰੀਫ 'ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਨਿਆਂ ਵਿਵਸਥਾ 'ਤੇ ਦਬਾਅ ਪਾਉਣਾ ਮਨਜ਼ੂਰ ਨਹੀਂ ਹੋਵੇਗਾ। ਪਨਾਮਾ ਪੇਪਰਜ਼ ਮਾਮਲੇ 'ਚ ਸ਼ਰੀਫ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਸੁਪਰੀਮ ਕੋਰਟ ਦੀ ਵਿਸ਼ੇਸ਼ ਬੈਂਚ ਨੇ ਉਨ੍ਹਾਂ ਨੂੰ ਪ੫ਧਾਨ ਮੰਤਰੀ ਅਹੁਦੇ ਤੋਂ ਅਯੋਗ ਠਹਿਰਾ ਦਿੱਤਾ ਸੀ। ਅਹਿਸਾਨ ਉਸ ਵਿਸ਼ੇਸ਼ ਬੈਂਚ ਦਾ ਵੀ ਹਿੱਸਾ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gunmen open fire at residence of Pak SC judge