ਐਵਰੈਸਟ ਫਤਿਹ ਦੇ ਝੂਿਠਆਂ ਦਾਅਵਿਆਂ ਨੂੰ ਰੋਕੇਗਾ ਜੀਪੀਐੱਸ

Updated on: Mon, 20 Mar 2017 09:05 PM (IST)
  

ਕਾਠਮੰਡੂ (ਰਾਇਟਰ) : ਦੁਨੀਆ ਦੇ ਸਭ ਉੱਚੇ ਮਾਊਂਟ ਐਵਰੈਸਟ ਦੇ ਸਿਖਰ ਤਕ ਚੜ੍ਹਾਈ ਦੀ ਕੋਸ਼ਿਸ਼ ਕਰਨ ਵਾਲੇ ਪਰਬਤ ਰੋਹੀਆਂ ਨੂੰ ਇਸ ਸਾਲ ਜੀਪੀਐੱਸ ਉਪਕਰਨ ਮੁਹੱਈਆ ਕਰਵਾਇਆ ਜਾਵੇਗਾ। ਨੇਪਾਲ ਨੇ ਕਿਹਾ ਕਿ ਇਸ ਨਾਲ ਸਿਖਰ 'ਤੇ ਪਹੁੰਚੇ ਐਵਰੈਸਟ ਦੇ ਝੂਠੇ ਦਾਅਵਿਆਂ 'ਤੇ ਰੋਕ ਲਗਾਉਣ ਅਤੇ ਆਫ਼ਤ 'ਚ ਫਸੇ ਪਰਬਤ ਰੋਹੀਆਂ ਨੂੰ ਲੱਭਣ 'ਚ ਮਦਦ ਮਿਲੇਗੀ।

8,850 ਮੀਟਰ ਉੱਚੇ ਐਵਰੈਸਟ ਦੇ ਸਿਖਰ 'ਤੇ ਪਹੁੰਚਣ ਵਾਲੇ ਪਰਬਤ ਰੋਹੀਆਂ ਨੂੰ ਵੀ ਹਾਲੇ ਸਬੂਤ ਵਜੋਂ ਉਥੋਂ ਦੀਆਂ ਤਸਵੀਰਾਂ ਅਤੇ ਬੇਸ ਕੈਂਪ ਦੇ ਆਪਣੇ ਅਧਿਕਾਰੀ ਦੀ ਰਿਪੋਰਟ ਨੂੰ ਪੇਸ਼ ਕਰਨਾ ਲਾਜ਼ਮੀ ਹੁੰਦਾ ਹੈ। ਤਸਵੀਰਾਂ 'ਚ ਦਿਸਣਾ ਚਾਹੀਦਾ ਹੈ ਕਿ ਪਰਬਤ ਰੋਹੀ ਸਿਖਰ 'ਤੇ ਹੈ। ਪਿਛਲੇ ਸਾਲ ਇਕ ਭਾਰਤੀ ਜੋੜੇ ਨੇ ਸਿਖਰ 'ਤੇ ਪਹੁੰਚਣ ਦੀ ਫਰਜ਼ੀ ਤਸਵੀਰ ਦਿਖਾਈ ਸੀ। ਇਸ ਤੋਂ ਬਾਅਦ ਨੇਪਾਲ 'ਚ ਉਨ੍ਹਾਂ ਦੇ ਪਹਾੜ ਚੜ੍ਹਨ 'ਤੇ ਦਸ ਸਾਲ ਲਈ ਰੋਕ ਲਗਾ ਦਿੱਤੀ ਗਈ। ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਦੁਰਗਾ ਦੱਤ ਢਕਾਲ ਨੇ ਦੱਸਿਆ ਕਿ ਮੌਜੂਦਾ ਸੀਜ਼ਨ 'ਚ ਪ੍ਰੀਖਣ ਲਈ ਕੁਝ ਪਰਬਤ ਰੋਹੀਆਂ ਨੂੰ ਜੀਪੀਐੱਸ ਟ੫ੈਕਿੰਗ ਡਿਵਾਈਸ ਨਾਲ ਲੈਸ ਕੀਤਾ ਜਾਵੇਗਾ। ਇਸ ਨਾਲ ਇਹ ਦੇਖਿਆ ਜਾਵੇਗਾ ਕਿ ਉਹ ਫਰਜ਼ੀ ਦਾਅਵਿਆਂ 'ਤੇ ਰੋਕ ਲਗਾਉਣ 'ਚ ਪ੍ਰਭਾਵਸ਼ਾਲੀ ਹੈ। ਜੇ ਇਹ ਕੰਮ ਕਰਦਾ ਹੈ ਤਾਂ ਅਸੀਂ ਅਗਲੇ ਸਾਲ ਤੋਂ ਇਸ ਨੂੰ ਸਾਰੇ ਪਰਬਤ ਰੋਹੀਆਂ ਲਈ ਲਾਜ਼ਮੀ ਕਰ ਦੇਵਾਂਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: GPS device to prevent false Everest claims by climbers