ਟਰੰਪ ਨੂੰ ਉਨ ਤੋਂ ਵੱਡੀ ਸਮੱਸਿਆ ਮੰਨਦੇ ਹਨ ਜਰਮਨ ਲੋਕ

Updated on: Tue, 05 Dec 2017 05:42 PM (IST)
  

ਬਰਲਿਨ (ਰਾਇਟਰ) : ਜਰਮਨੀ ਦੇ ਨਾਗਰਿਕ ਆਪਣੇ ਦੇਸ਼ ਦੀ ਵਿਦੇਸ਼ ਨੀਤੀ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉੱਤਰੀ ਕੋਰੀਆ, ਰੂਸ ਜਾਂ ਤੁਰਕੀ ਦੇ ਰਾਸ਼ਟਰ ਪ੍ਰਧਾਨਾਂ ਤੋਂ ਵੱਡੀ ਚੁਣੌਤੀ ਮੰਨਦੇ ਹਨ। ਕੋਰਬਰ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਕ ਸਰਵੇ ਵਿਚ 26 ਫ਼ੀਸਦੀ ਲੋਕਾਂ ਨੇ ਸ਼ਰਨਾਰਥੀਆਂ ਦੀ ਵੱਧਦੀ ਗਿਣਤੀ ਨੂੰ ਜਰਮਨੀ ਲਈ ਸਭ ਤੋਂ ਵੱਡੀ ਚਿੰਤਾ ਦੱਸਿਆ।

ਸਰਵੇ ਵਿਚ ਸ਼ਾਮਿਲ ਲੋਕਾਂ ਵਿਚੋਂ 19 ਪ੍ਰਤੀਸ਼ਤ ਨੂੰ ਲੱਗਦਾ ਹੈ ਕਿ ਟਰੰਪ ਜਰਮਨੀ ਦੀ ਵਿਦੇਸ਼ ਨੀਤੀ ਲਈ ਸਭ ਤੋਂ ਵੱਡੀ ਸਮੱਸਿਆ ਹੈ। 17 ਪ੍ਰਤੀਸ਼ਤ ਨੇ ਤੁਰਕੀ, 10 ਫ਼ੀਸਦੀ ਨੇ ਉੱਤਰੀ ਕੋਰੀਆ ਅਤੇ ਅੱਠ ਪ੍ਰਤੀਸ਼ਤ ਲੋਕਾਂ ਨੇ ਰੂਸ ਨੂੰ ਜਰਮਨੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੱਸਿਆ।

ਦੱਸਣਯੋਗ ਹੈ ਕਿ ਟਰੰਪ ਨੇ ਸੱਤਾ ਵਿਚ ਆਉਂਦੇ ਹੀ ਪੈਰਿਸ ਸਮਝੌਤੇ ਅਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਅੰਤਰਰਾਸ਼ਟਰੀ ਸਮਝੌਤੇ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਨਾਟੋ ਫ਼ੌਜ ਵਿਚ ਜਰਮਨੀ ਦੇ ਯੋਗਦਾਨ ਦੀ ਵੀ ਆਲੋਚਨਾ ਕੀਤੀ ਸੀ। ਇਸ ਪਿੱਛੋਂ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਕਿਹਾ ਸੀ ਕਿ ਉਹ ਭਵਿੱਖ ਵਿਚ ਅਮਰੀਕਾ 'ਤੇ ਭਰੋਸਾ ਨਹੀਂ ਕਰੇਗੀ ਅਤੇ ਯੂਰਪ ਨੂੰ ਹੁਣ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਖ਼ੁਦ ਲੈਣੀ ਹੋਵੇਗੀ। ਸਰਵੇ ਵਿਚ ਸ਼ਾਮਿਲ 1,005 ਲੋਕਾਂ ਵਿਚੋਂ 56 ਫ਼ੀਸਦੀ ਨੇ ਅਮਰੀਕਾ ਅਤੇ ਜਰਮਨੀ ਦੇ ਸਬੰਧਾਂ ਨੂੰ ਬਹੁਤ ਖ਼ਰਾਬ ਦੱਸਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Geramns see Trump as bigger problem than North Korea