ਸੁਰੱਖਿਆ ਪਰਿਸ਼ਦ ਦੇ ਸਰੂਪ 'ਚ ਬਦਲਾਅ ਜ਼ਰੂਰੀ

Updated on: Wed, 11 Jan 2017 05:30 PM (IST)
  

ਪੰਜ ਵਿਕਸਤ ਦੇਸ਼ ਭਾਰਤ ਦੇ ਰਾਹ 'ਚ ਹਨ ਰੋੜਾ

ਸੁੰਯਕਤ ਰਾਸ਼ਟਰ (ਏਜੰਸੀ) :

ਸੁੰਯਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੌਜੂਦਾ ਸਰੂਪ 'ਤੇ ਵਿਅੰਗ ਕਰਦੇ ਹੋਏ ਇਸ ਨੰੂ ਜੜ੍ਹ ਅਵੱਸਥਾ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਇਹ ਦੁਨੀਆ ਦੀ ਆਬਾਦੀ ਦੇ ਛੋਟੇ ਜਿਹੇ ਸਮੂਹ ਦੀ ਪ੍ਰਤੀਨਿਧਤਾ ਕਰਦਾ ਹੈ। ਭਾਰਤ ਇਸ ਅੰਤਰਰਾਸ਼ਟਰੀ ਸੰਸਥਾ ਵਿਚ ਦੁਨੀਆ ਦੇ ਨਵੇਂ ਸਰੂਪ ਦੇ ਅਨੁਸਾਰ ਵਿਕਾਸ ਕਰਨਾ ਚਾਹੁੰਦਾ ਹੈ ਜਿਸ ਨਾਲ ਟਕਰਾਵਾਂ ਨੰੂ ਰੋਕਿਆ ਜਾ ਸਕੇ ਅਤੇ ਸ਼ਾਂਤੀ ਨੰੂ ਬਣਾਈ ਰੱਖਿਆ ਜਾ ਸਕੇ। ਇਹ ਗੱਲ ਸੰਯੁਕਤ ਰਾਸ਼ਟਰ ਵਿਚ ਭਾਰਤੀ ਰਾਜਦੂਤ ਸੱਯਦ ਅਕਬਰੂਦੀਨ ਨੇ ਇਕ ਵਿਵਾਦ ਅਤੇ ਸ਼ਾਂਤੀ ਮੁੱਦੇ 'ਤੇ ਆਯੋਜਿਤ ਇਕ ਬਹਿਸ ਵਿਚ ਕਹੀ।

ਭਾਰਤੀ ਰਾਜਦੂਤ ਨੇ ਕਿਹਾ ਕਿ ਜਦ ਦੁਨੀਆ ਬਦਲ ਰਹੀ ਹੈ ਇਸ ਵਿਚ ਸੰਸਥਾਵਾਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਵਿਚ ਬਦਲਾਅ ਲਿਆਉਣ। ਸ਼ਾਂਤੀ ਅਤੇ ਸੁਰੱਖਿਆ ਸੰਬੰਧੀ ਵਿਸ਼ਿਆਂ ਨੰੂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਲਈ ਉਹ ਜੜ੍ਹਤਾ ਦੀ ਸਥਿਤੀ 'ਚੋਂ ਬਾਹਰ ਨਿਕਲਣ। ਸੁਰੱਖਿਆ ਪਰਿਸ਼ਦ ਦੁਨੀਆ ਦੀ ਜ਼ਿਆਦਾ ਆਬਾਦੀ ਦੇ ਲਾਭ ਵਾਲੇ ਫ਼ੈਸਲੇ ਲੈਂਦੀ ਹੈ ਜਦਕਿ ਉਹ ਖ਼ੁਦ ਘੱਟ ਆਬਾਦੀ ਦੀ ਪ੍ਰਤੀਨਿਧਤਾ ਕਰਦੀ ਹੈ। ਕੁੱਲ 15 ਦੇਸ਼ਾਂ ਵਾਲੀ ਸੁਰੱਖਿਆ ਪਰਿਸ਼ਦ ਲੋਕਾਂ 'ਤੇ ਸਹੀ ਅਰਥਾਂ ਵਿਚ ਆਪਣੇ ਫ਼ੈਸਲੇ ਨੰੂ ਲਾਗੂ ਕਰਨਾ ਚਾਹੁੰਦੀ ਹੈ ਤਾਂ ਉਸ ਨੰੂ ਆਪਣੇ ਵਿਚ ਲੋਕਾਂ ਦਾ ਪ੍ਰਤੀਨਿਧਤਵ ਵਧਾਉਣਾ ਹੋਵੇਗਾ। ਦੁਨੀਆ ਦੀ ਨਵੀਂ ਵਾਸਤਵਿਕਤਾ ਨੰੂ ਸਵੀਕਾਰ ਕਰਨਾ ਹੋਵੇਗਾ। 21ਵੀਂ ਸਦੀ ਦੀਆਂ ਚੁਣੌਤੀਆਂ, ਖ਼ਤਰਿਆਂ ਅਤੇ ਮੁੱਦਿਆਂ 'ਤੇ ਧਿਆਨ ਦੇਣਾ ਹੋਵੇਗਾ। ਇਹ ਸਭ ਪੁਰਾਣੇ ਸਰੂਪ ਨੰੂ ਛੱਡ ਕੇ ਨਵਾਂ ਸਰੂਪ ਗ੍ਰਹਿਣ ਕਰਨ 'ਤੇ ਹੀ ਸੰਭਵ ਹੈ। ਅੰਤਰਰਾਸ਼ਟਰੀ ਸੰਸਥਾਵਾਂ ਨੰੂ ਆਰਥਿਕ, ਰਾਜਨੀਤੀ ਅਤੇ ਤਕਨੀਕ ਦੇ ਨਵੇਂ ਆਗੂ ਦੇਸ਼ਾਂ ਨੰੂ ਵੀ ਨਾਲ ਲੈਣਾ ਹੋਵੇਗਾ। ਦੱਸਣਯੋਗ ਹੈ ਕਿ ਭਾਰਤ ਸੁਰੱਖਿਆ ਪਰਿਸ਼ਦ ਦਾ ਵੱਡਾ ਦਾਅਵੇਦਾਰ ਹੈ ਅਤੇ ਦੁਨੀਆ ਦੇ ਜ਼ਿਆਦਾਤਰ ਦੇਸ਼ ਭਾਰਤ ਨੰੂ ਇਸ ਵਿਚ ਸ਼ਾਮਿਲ ਕੀਤੇ ਜਾਣ ਦੇ ਪੱਖ ਵਿਚ ਹਨ ਪਰ ਪੰਜ ਸਥਾਈ ਮੈਂਬਰ -ਅਮਰੀਕਾ, ਰੂਸ, ਫਰਾਂਸ, ਚੀਨ ਅਤੇ ਬਿ੍ਰਟੇਨ ਆਪਣੇ ਹਿੱਤਾਂ ਦੇ ਚੱਲਦੇ ਸੁਰੱਖਿਆ ਪਰਿਸ਼ਦ ਦਾ ਵਿਸਥਾਰ ਨਹੀਂ ਹੋਣ ਦਿੰਦੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: frozen unsc