ਫੇਸਬੁੱਕ ਇਸਤੇਮਾਲ ਨਾ ਕਰਨ ਵਾਲਿਆਂ ਦੇ ਡਾਟਾ 'ਤੇ ਵੀ ਰੱਖੀ ਜਾ ਰਹੀ ਨਜ਼ਰ

Updated on: Sun, 15 Apr 2018 07:43 PM (IST)
  

- ਅਮਰੀਕੀ ਸੰਸਦ 'ਚ ਹੋ ਰਹੀ ਪੁੱਛਗਿੱਛ ਦੌਰਾਨ ਜ਼ੁਕਰਬਰਗ ਨੇ ਕੀਤਾ ਸੀ ਉਜਾਗਰ

ਸਾਨ ਫਰਾਂਸਿਸਕੋ (ਰਾਇਟਰ) : ਨਿੱਜਤਾ ਦੇ ਘਾਣ ਮਾਮਲੇ 'ਚ ਪਹਿਲਾਂ ਹੀ ਫਸੀ ਫੇਸਬੁੱਕ 'ਤੇ ਇਕ ਹੋਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਬੀਤੇ ਬੁੱਧਵਾਰ ਨੂੰ ਅਮਰੀਕੀ ਸੰਸਦ 'ਚ ਹੋਈ ਪੁੱਛਗਿੱਛ ਦੌਰਾਨ ਸੀਈਓ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਦੀ ਵਰਤੋਂ ਨਾ ਕਰਨ ਵਾਲਿਆਂ ਦਾ ਵੀ ਡਾਟਾ ਹੈਕ ਕਰਨ ਦੀ ਗੱਲ ਸਵੀਕਾਰ ਕੀਤੀ ਸੀ। ਜ਼ੁਕਰਬਰਗ ਦਾ ਕਹਿਣਾ ਸੀ ਕਿ ਅਜਿਹਾ ਸੁਰੱਖਿਆ ਕਾਰਨਾਂ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ 'ਤੇ ਲੋਕਾਂ ਦਾ ਡਾਟਾ ਸੁਰੱਖਿਅਤ ਰੱਖਣ ਦੀ ਬਹਿਸ ਹੋਰ ਤੇਜ਼ ਹੋ ਗਈ ਹੈ। ਜ਼ੁਕਰਬਰਗ ਦੇ ਬਿਆਨ ਤੋਂ ਤੁਰੰਤ ਬਾਅਦ ਅਮਰੀਕੀ ਸੰਸਦ ਮੈਂਬਰਾਂ ਨੇ ਫੇਸਬੁੱਕ ਦੇ ਇਸ ਕਦਮ ਦਾ ਵਿਰੋਧ ਕੀਤਾ। ਫੇਸਬੁੱਕ ਨੂੰ ਕੋਈ ਅਜਿਹਾ ਤਰੀਕਾ ਖੋਜਣ ਲਈ ਵੀ ਕਿਹਾ ਗਿਆ ਜਿਸ ਨਾਲ ਫੇਸਬੁੱਕ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਈਟ ਕੋਲ ਉਨ੍ਹਾਂ ਨਾਲ ਸਬੰਧਿਤ ਕੀ-ਕੀ ਜਾਣਕਾਰੀਆਂ ਹਨ? ਆਲੋਚਕਾਂ ਨੇ ਫੇਸਬੁੱਕ ਤੋਂ ਇਹ ਵੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ ਕਿ ਡਾਟਾ ਕਿਸ ਤਰ੍ਹਾਂ ਇਕੱਠਾ ਕੀਤਾ ਜਾਂਦਾ ਹੈ ਤੇ ਉਸ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ?

ਇਸ ਦੇ ਜਵਾਬ 'ਚ ਫੇਸਬੁੱਕ ਨੇ ਇਕ ਬਿਆਨ 'ਚ ਕਿਹਾ, 'ਜਿਸ ਤਰ੍ਹਾਂ ਇੰਟਰਨੈੱਟ ਕੰਮ ਕਰਦਾ ਹੈ ਉਸ ਨਾਲ ਇਸ ਤਰ੍ਹਾਂ ਦਾ ਡਾਟਾ ਇਕੱਠਾ ਹੋਣਾ ਆਸਾਨ ਹੈ। ਕੋਈ ਯੂਜ਼ਰ ਆਪਣੇ ਦੋਸਤ ਦੀ ਈਮੇਲ ਆਈਡੀ ਅਪਲੋਡ ਕਰਦਾ ਹੈ ਤਾਂ ਉਸ ਨਾਲ ਵੀ ਸਾਡੇ ਕੋਲ ਡਾਟਾ ਆ ਜਾਂਦਾ ਹੈ। ਬ੫ਾਊਜ਼ਰ ਆਦਿ 'ਚ ਇਕੱਠੀਆਂ ਛੋਟੀਆਂ ਫਾਈਲਾਂ, ਜਿਨ੍ਹਾਂ ਨੂੰ ਕੁਕੀਜ਼ ਕਹਿੰਦੇ ਹਨ, ਨਾਲ ਵੀ ਡਾਟਾ ਇਕੱਠਾ ਹੁੰਦਾ ਹੈ। ਹਾਲਾਂਕਿ ਯੂਜ਼ਰ ਆਪਣੇ ਡਿਵਾਈਜ਼ ਦੀ ਸੈਟਿੰਗ ਬਦਲ ਕੇ ਇਨ੍ਹਾਂ ਡਾਟਾ ਦੀ ਵਰਤੋਂ ਨੂੰ ਸੀਮਿਤ ਕਰ ਸਕਦਾ ਹੈ।'

ਕਾਨੂੰਨ ਬਣਾਉਣ ਦੀ ਹੋ ਰਹੀ ਮੰਗ

ਨੌਨ ਯੂਜ਼ਰ ਨੂੰ ਉਨ੍ਹਾਂ ਨਾਲ ਸਬੰਧਿਤ ਜਾਣਕਾਰੀ ਮੁਹੱਈਆ ਕਰਵਾਉਣ ਲਈ ਕੋਈ ਕਦਮ ਉਠਾਉਣ ਨਾਲ ਫੇਸਬੁੱਕ ਨੇ ਫਿਲਹਾਲ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਤੋਂ ਅਮਰੀਕੀ ਸੰਸਦ ਮੈਂਬਰਾਂ 'ਤੇ ਇਸ ਨੂੰ ਲੈ ਕੇ ਕਾਨੂੰਨ ਬਣਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸ ਕਾਨੂੰਨ ਮੁਤਾਬਿਕ ਕਿਸੇ ਦਾ ਡਾਟਾ ਇਕੱਠਾ ਕਰਨ ਤੋਂ ਪਹਿਲਾਂ ਉਸ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Facebook fuels broad privacy debate by tracking non users