ਪਾਕਿ 'ਚ ਸੈੱਲਫੋਨ ਨਾਲ ਨਹੀਂ ਜੋੜੇ ਜਾਣਗੇ ਫੇਸਬੁੱਕ ਅਕਾਊਂਟ

Updated on: Sun, 16 Jul 2017 06:03 PM (IST)
  

ਇਸਲਾਮਾਬਾਦ (ਆਈਏਐੱਨਐੱਸ) : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਤੋਂ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰ ਨੇ ਸਾਰੇ ਫੇਸਬੁੱਕ ਅਕਾਊਂਟਾਂ ਨੂੰ ਯੂਜ਼ਰ ਦੇ ਸੈੱਲਫੋਨ ਨਾਲ ਜੋੜਨ ਲਈ ਕਿਹਾ ਸੀ। ਇਸ 'ਤੇ ਫੇਸਬੁੱਕ ਨੇ ਸਾਫ਼ ਕਰ ਦਿੱਤਾ ਕਿ ਅਜਿਹਾ ਕੀਤਾ ਜਾਣਾ ਸੰਭਵ ਨਹੀਂ ਹੈ।

ਡਾਨ ਨਿਊਜ਼ ਨੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਨੇ ਫੇਸਬੁੱਕ ਅਕਾਊਂਟਾਂ ਨੂੰ ਯੂਜ਼ਰ ਦੇ ਮੋਬਾਈਲ ਫੋਨ ਨੰਬਰਾਂ ਨਾਲ ਜੋੜਨ ਦਾ ਸੁਝਾਅ ਦਿੱਤਾ ਸੀ। ਫੇਸਬੁੱਕ ਵੱਲੋਂ ਕਿਹਾ ਗਿਆ ਕਿ ਅਜਿਹਾ ਕਰਨ ਦੀ ਥਾਂ ਇਨ੍ਹਾਂ ਨੂੰ ਈਮੇਲ ਨਾਲ ਜੋੜਨਾ ਜ਼ਿਆਦਾ ਸਹਿਜ ਹੋਵੇਗਾ। ਸਰਕਾਰ ਦੀ ਇਸ ਬੇਨਤੀ ਦਾ ਮਕਸਦ ਉਨ੍ਹਾਂ ਫਰਜ਼ੀ ਅਕਾਊਂਟਾਂ ਨਾਲ ਨਿਪਟਣ 'ਚ ਮਦਦ ਪਾਉਣ ਦਾ ਸੀ ਜੋ ਆਨਲਾਈਨ ਨਫ਼ਰਤ ਫੈਲਾਉਂਦੇ ਹਨ। ਅਧਿਕਾਰੀ ਅਨੁਸਾਰ ਹਾਲਾਂਕਿ ਫੇਸਬੁੱਕ ਨੇ ਸਰਕਾਰ ਦੇ ਈਸ਼ਨਿੰਦਾ ਸਮੱਗਰੀ 'ਤੇ ਰੋਕ ਲਗਾਉਣ ਦੀ ਬੇਨਤੀ 'ਤੇ ਸਕਾਰਾਤਮਕ ਪ੍ਰਤੀਿਯਆ ਦਿੱਤੀ ਹੈ। ਪਿਛਲੇ ਹਫ਼ਤੇ ਫੇਸਬੁੱਕ ਦੇ ਉਪ-ਪ੍ਰਧਾਨ ਜੋਇਲ ਕਾਪਲਾਨ ਨੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਭੜਕਾਈ ਅਤੇ ਈਸ਼ਨਿੰਦਾ ਸਮੱਗਰੀ ਨੂੰ ਵੈੱਬਸਾਈਟ ਤੋਂ ਹਟਾਉਣ ਦੇ ਮਾਮਲੇ 'ਤੇ ਚਰਚਾ ਕੀਤੀ ਸੀ। ਪਾਕਿਸਤਾਨ 'ਚ ਫੇਸਬੁੱਕ ਦੇ 3.3 ਕਰੋੜ ਤੋਂ ਜ਼ਿਆਦਾ ਯੂਜ਼ਰ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Facebook dismisses Pakistan request over cell phone link up