ਯੂਰਪ ਤੋਂ ਏਸ਼ੀਆ ਤਕ ਪਹੁੰਚੇ ਕੀਟਨਾਸ਼ਕ ਮਿਲੇ ਆਂਡੇ

Updated on: Sat, 12 Aug 2017 05:43 PM (IST)
  
European egg scandal that is spreading to Asia now

ਯੂਰਪ ਤੋਂ ਏਸ਼ੀਆ ਤਕ ਪਹੁੰਚੇ ਕੀਟਨਾਸ਼ਕ ਮਿਲੇ ਆਂਡੇ

ਬ੍ਰਰੱਸਲਜ਼ (ਏਐੱਫਪੀ) :— ਸਿਹਤ ਲਈ ਨੁਕਸਾਨਦੇਹ ਆਂਡੇ ਯੂਰਪ ਦੇ ਬਾਅਦ ਏਸ਼ੀਆ ਦੇ ਬਾਜ਼ਾਰਾਂ 'ਚ ਵੀ ਪਹੁੰਚ ਗਏ ਹਨ। ਫਾਈਪ੍ਰੋਨਿਲ ਕੀਟਨਾਸ਼ਕ ਮਿਲੇ ਆਂਡੇ ਹਾਂਗਕਾਂਗ 'ਚ ਮਿਲੇ ਹਨ। ਯੂੁਰਪ ਦੇ 15 ਦੇਸ਼ਾਂ 'ਚ ਅਜਿਹੇ ਆਂਡਿਆਂ ਦੀ ਵਿਕਰੀ ਦੀ ਪੁਸ਼ਟੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਸ ਨੂੰ ਲੈ ਕੇ ਕਈ ਦੇਸ਼ਾਂ 'ਚ ਦੂਸ਼ਣਬਾਜ਼ੀ ਦਾ ਦੌਰ ਵੀ ਚੱਲਿਆ ਹੈ।

ਹਾਂਗਕਾਂਗ 'ਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣ ਮਿਲੇ ਆਂਡੇ ਪਾਏ ਜਾਣ ਨਾਲ ਹੋਰ ਦੇਸ਼ ਚੌਕਸ ਹੋ ਗਏ ਹਨ। ਯੂਰਪੀ ਸੰਘ ਨੇ ਮੈਂਬਰ ਦੇਸ਼ਾਂ 'ਚ ਟਕਰਾਅ ਟਾਲਣ ਅਤੇ ਸਮੱਸਿਆ ਨਾਲ ਨਿਪਟਣ ਲਈ ਅਗਲੇ ਮਹੀਨੇ ਸਬੰਧਤ ਦੇਸ਼ਾਂ ਦੇ ਖੁਰਾਕ ਮੰਤਰੀਆਂ ਅਤੇ ਖੁਰਾਕ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਬੁਲਾਈ ਹੈ। ਹਾਂਗਕਾਂਗ 'ਚ ਪ੍ਰਦੂਸ਼ਿਤ ਆਂਡੇ ਮਿਲਣ ਦੇ ਬਾਅਦ ਏਸ਼ੀਆਈ ਦੇਸ਼ਾਂ ਦੀ ਵੀ ਚਿੰਤਾਵਾਂ ਵੱਧ ਗਈਆਂ ਹਨ। ਫਾਈਪ੍ਰੋਨਿਲਦਾ ਇਸਤੇਮਾਲ ਕੀਟਾਂ ਨੂੰ ਮਾਰਨ 'ਚ ਕੀਤਾ ਜਾਂਦਾ ਹੈ। ਖੁਰਾਕ ਇੰਡਸਟਰੀ 'ਚ ਇਸ ਦਾ ਇਸਤੇਮਾਲ ਪਾਬੰਦੀਸ਼ੁਦਾ ਹੈ। ਨੀਦਰਲੈਂਡ ਅਤੇ ਬੈਲਜੀਅਮ ਨੇ ਦੋਸ਼ੀਆਂ ਨੂੰ ਫੜਨ ਲਈ ਛਾਪੇ ਵੀ ਮਾਰੇ ਹਨ। ਹਾਲਾਂਕਿ ਇਸ ਮਾਮਲੇ 'ਚ ਹੁਣ ਤਕ ਕਿਸੇ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਜਾ ਸਕਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: European egg scandal that is spreading to Asia now