ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਮਾਰ ਸੁੱਟੇ ਅੱਠ ਅੱਤਵਾਦੀ

Updated on: Thu, 20 Apr 2017 05:06 PM (IST)
  
Eight terrorists killed in Pakistan Punjab province

ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਮਾਰ ਸੁੱਟੇ ਅੱਠ ਅੱਤਵਾਦੀ

ਕਾਰਵਾਈ 'ਚ ਪੁਲਿਸ ਦੇ ਦੋ ਜਵਾਨ ਵੀ ਹੋਏ ਜ਼ਖ਼ਮੀ

ਲਾਹੌਰ (ਪੀਟੀਆਈ) — ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਨੇ ਵੀਰਵਾਰ ਨੂੰ ਪੰਜਾਬ ਸੂਬੇ 'ਚ ਅੱਤਵਾਦੀ ਟਿਕਾਣਿਆਂ 'ਤੇ ਛਾਪੇਮਾਰੀ 'ਚ ਅੱਠ ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਹ ਸਾਰੇ ਅੱਤਵਾਦੀ ਸੰਗਠਨ ਜਮਾਤ-ਉਲ-ਅਹਿਰਾਰ ਦੇ ਮੈਂਬਰ ਸਨ ਅਤੇ ਅੱਤਵਾਦੀ ਹਮਲੇ ਦੀ ਫਿਰਾਕ 'ਚ ਸਨ। ਇਸ ਕਾਰਵਾਈ 'ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਦੇ ਮੁਤਾਬਿਕ ਖੁਫੀਆ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਲਾਹੌਰ ਤੋਂ 50 ਕਿਲੋਮੀਟਰ ਦੂਰ ਸ਼ੇਖੂਪੁਰਾ 'ਚ ਲੁਕੇ ਹੋਏ ਹਨ। ਉਹ ਕਾਨੂੰਨ ਇਨਫੋਰਸਮੈਂਟ ਦੇ ਅਧਿਕਾਰੀਆਂ ਅਤੇ ਲਾਹੌਰ ਅਤੇ ਸ਼ੇਖੂਪੁਰਾ ਦੀਆਂ ਪ੍ਰਮੁੱਖ ਇਮਾਰਤਾਂ 'ਤੇ ਹਮਲੇ ਦੀ ਸਾਜ਼ਿਸ਼ ਰੱਚ ਰਹੇ ਹਨ। ਇਸ ਦੇ ਬਾਅਦ ਸੀਟੀਡੀ ਟੀਮ ਨੇ ਪੁਲਿਸ ਦੇ ਨਾਲ ਮਿਲ ਕੇ ਵੀਰਵਾਰ ਤੜਕੇ ਨਾਰੰਗ ਮੰਡੀ ਪਿੰਡ 'ਚ ਅੱਤਵਾਦੀਆਂ ਦੇ ਟਿਕਾਣੇ 'ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੂੁੰ ਸਰੰਡਰ ਕਰਨ ਲਈ ਕਿਹਾ। ਤਦ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂੁ ਕਰ ਦਿੱਤੀ। ਜਵਾਬੀ ਕਾਰਵਾਈ 'ਚ ਅੱਠ ਅੱਤਵਾਦੀ ਮਾਰੇ ਗਏ ਅਤੇ ਚਾਰ ਫਰਾਰ ਹੋ ਗਏ। ਮੁਕਾਬਲੇ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਦੋ ਪੁਲਿਸ ਕਮਾਂਡੋ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਇਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੀਟੀਡੀ ਟੀਮ ਨੇ ਮੌਕੇ ਤੋਂ ਤਿੰਨ ਕਿਲੋ ਵਿਸਫੋਟਕ, ਦੋ ਰਾਈਫਲਾਂ, ਕਈ ਪਿਸਤੌਲਾਂ ਅਤੇ ਆਤਮਘਾਤੀ ਬੈਲਟਾਂ ਬਰਾਮਦ ਕੀਤੀਆਂ ਹਨ। ਪੰਜਾਬ 'ਚ ਜਮਾਤ-ਉਲ-ਅਹਿਰਾਰ ਕਈ ਬੰਬ ਧਮਾਕਿਆਂ ਨੂੰ ਅੰਜਾਮ ਦੇ ਚੁੱਕਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Eight terrorists killed in Pakistan Punjab province