ਅਮਰੀਕਾ ਨੇ ਨਵੀਆਂ ਪਾਬੰਦੀਆਂ ਲਗਾਈਆਂ ਤਾਂ ਜਵਾਬੀ ਕਾਰਵਾਈ : ਰੂਸ

Updated on: Mon, 16 Apr 2018 08:15 PM (IST)
  

- ਯੂਐੱਨ 'ਚ ਅਮਰੀਕੀ ਰਾਜਦੂਤ ਦੇ ਬਿਆਨ ਦਾ ਯੈਮਲਿਨ ਨੇ ਦਿੱਤਾ ਜਵਾਬ

ਮਾਸਕੋ (ਏਜੰਸੀਆਂ) : ਰੂਸ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਨਵੀਆਂ ਪਾਬੰਦੀਆਂ ਲਗਾਉਂਦਾ ਹੈ ਤਾਂ ਉਹ ਜਵਾਬੀ ਕਾਰਵਾਈ ਕਰੇਗਾ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਪਾਬੰਦੀਆਂ ਰਾਹੀਂ ਉਨ੍ਹਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਨ੍ਹਾਂ ਨੇ ਸੀਰੀਆ ਨੂੰ ਰਸਾਇਣਕ ਹਥਿਆਰ ਮੁਹੱਈਆ ਕਰਵਾਏ ਸਨ। ਅਮਰੀਕੀ ਰਾਜਦੂਤ ਨੇ ਕਿਹਾ ਹੈ ਕਿ ਦੁਨੀਆ ਛੇਤੀ ਹੀ ਰੂਸ 'ਤੇ ਨਵੀਆਂ ਪਾਬੰਦੀਆਂ ਵੇਖੇਗੀ। ਕੈ੫ਮਲਿਨ ਨੇ ਅਮਰੀਕੀ ਰਾਜਦੂਤ ਦੇ ਇਸੇ ਬਿਆਨ ਦਾ ਜਵਾਬ ਦਿੱਤਾ ਹੈ। ਹੇਲੀ ਨੇ ਕਿਹਾ ਕਿ ਜੇਕਰ ਸੀਰੀਆ ਮੁੜ ਤੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਅਮਰੀਕਾ ਪ੫ਤੀਕਿਰਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੁਰੱਖਿਆ ਪ੫ੀਸ਼ਦ ਤੇ ਰੂਸ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਦੇ ਆਪਣੇ ਫਰਜ਼ ਨੂੰ ਪੂੁਰਾ ਕਰਨ 'ਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਛਮਣ ਰੇਖਾ ਖਿੱਚ ਦਿੱਤੀ ਹੈ। ਸੀਰੀਆ 'ਤੇ ਅਮਰੀਕਾ ਦਬਾਅ ਬਣਾਈ ਰੱਖੇਗਾ। ਅਸਦ ਸਰਕਾਰ ਨੂੰ ਅਮਰੀਕਾ ਰਸਾਇਣਕ ਹਥਿਆਰਾਂ ਦੀ ਵਰਤੋਂ ਨਹੀਂ ਕਰਨ ਦੇਵੇਗਾ।

ਜ਼ਿਕਰਯੋਗ ਹੈ ਕਿ 14 ਅਪ੫ੈਲ ਨੂੰ ਅਮਰੀਕਾ, ਬਿ੫ਟੇਨ ਤੇ ਫਰਾਂਸ ਨੇ ਮਿਲ ਕੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੀਆਂ ਕਈ ਥਾਵਾਂ 'ਤੇ ਮਿਜ਼ਾਈਲਾਂ ਦਾਗੀਆਂ ਸਨ। ਸੀਰੀਆ 'ਚ ਅਖੌਤੀ ਤੌਰ 'ਤੇ ਸੀਰੀਆ ਵੱਲੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਅਮਰੀਕਾ ਨੇ ਪਹਿਲਾਂ ਹੀ ਸੀਰੀਆਈ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ। ਇਨ੍ਹਾਂ ਹਮਲਿਆਂ 'ਚ ਕਈ ਬੱਚਿਆਂ ਸਮੇਤ 70 ਲੋਕ ਮਾਰੇ ਗਏ ਸਨ। ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਹਮਾਇਤ ਕਰਨ ਲਈ ਰੂਸ ਦੀ ਦੁਨੀਆ ਭਰ 'ਚ ਆਲੋਚਨਾ ਹੋ ਰਹੀ ਹੈ।

ਦਬਾਅ ਦਾ ਸਖ਼ਤ ਜਵਾਬ ਦੇਵੇਗਾ ਰੂਸ

ਰੂਸੀ ਅਧਿਕਾਰੀ ਵਲਾਦਿਮੀਰ ਯਰਮਾਕੋਵ ਨੇ ਕਿਹਾ ਕਿ ਅਮਰੀਕਾ ਜੇਕਰ ਕੋਈ ਵੀ ਦਬਾਅ ਬਣਾਉਂਦਾ ਹੈ ਤਾਂ ਰੂਸ ਉਸ ਦਾ ਸਖ਼ਤ ਜਵਾਬ ਦੇਵੇਗਾ। ਯਰਮਾਕੋਵ ਰੂਸੀ ਵਿਦੇਸ਼ ਮੰਤਰਾਲੇ ਦੇ ਹਥਿਆਰਾਂ ਨਾਲ ਸਬੰਧਿਤ ਇਕ ਵਿਭਾਗ ਦੇ ਨਿਰਦੇਸ਼ਕ ਹਨ। ਉਨ੍ਹਾਂ ਕਿਹਾ, 'ਬੀਤੇ ਡੇਢ ਦਹਾਕੇ 'ਚ ਫ਼ੌਜੀ ਤਕਨੀਕ ਦੇ ਖੇਤਰ 'ਚ ਰੂਸ ਦੇ ਹੱਕ 'ਚ ਬਦਲਾਅ ਆਇਆ ਹੈ। ਰੂਸ ਕੋਲ ਅਮਰੀਕਾ ਦੀ ਹਰ ਕਾਰਵਾਈ ਦਾ ਜਵਾਬ ਹੈ।' ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਐਤਵਾਰ ਨੂੰ ਕਿਹਾ ਸੀ ਕਿ ਜੇਕਰ ਹੁਣ ਸੀਰੀਆ 'ਤੇ ਹਮਲਾ ਹੋਇਆ ਤਾਂ ਉਸ ਨਾਲ ਅਰਾਜਕਤਾ ਫੈਲ ਜਾਵੇਗੀ।

ਅਮਰੀਕੀ ਮਿਸ਼ਨ 'ਚ ਬਦਲਾਅ ਨਹੀਂ

ਵਾਸ਼ਿੰਗਟਨ : ਵ੍ਹਾਈਟ ਹਾਊਸ ਦੀ ਪ੫ੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਸੀਰੀਆ ਲਈ ਅਮਰੀਕੀ ਮਿਸ਼ਨ 'ਚ ਕੋਈ ਬਦਲਾਅ ਨਹੀਂ ਆਇਆ ਹੈ। ਰਾਸ਼ਟਰਪਤੀ ਚਾਹੁੰਦੇ ਹਨ ਕਿ ਛੇਤੀ ਤੋਂ ਛੇਤੀ ਅਮਰੀਕੀ ਬਲਾਂ ਦੀ ਘਰ ਵਾਪਸੀ ਹੋਵੇ। ਸੈਂਡਰਸ ਨੇ ਕਿਹਾ, 'ਅਸੀਂ ਆਈਐੱਸ ਦੇ ਖ਼ਾਤਮੇ ਤੇ ਉਨ੍ਹਾਂ ਦੀ ਵਾਪਸੀ ਰੋਕਣ ਲਈ ਵਚਨਬੱਧ ਹਾਂ। ਅਸੀਂ ਇਸ ਸਬੰਧ 'ਚ ਖੇਤਰੀ ਸਹਿਯੋਗੀਆਂ ਦੀ ਸੈਨਿਕ ਤੇ ਆਰਥਿਕ ਧਿਰਾਂ ਦੀ ਜ਼ਿੰਮੇਵਾਰੀ ਲੈਣ ਦੀ ਉਮੀਦ ਕਰਦੇ ਹਾਂ।'

ਸੀਰੀਆ 'ਤੇ ਹਮਲਾ ਜੰਗ ਦਾ ਐਲਾਨ ਨਹੀਂ

ਪੈਰਿਸ : ਫਰਾਂਸਿਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਸੀਰੀਆ 'ਚ ਫਰਾਂਸ ਵੱਲੋਂ ਕੀਤੇ ਗਏ ਹਮਲੇ ਅਸਦ ਸਰਕਾਰ ਖ਼ਿਲਾਫ਼ ਜੰਗ ਦਾ ਐਲਾਨ ਨਹੀਂ ਹੈ। ਇਕ ਇੰਟਰਵਿਊ 'ਚ ਮੈਕਰੋਨ ਨੇ ਕਿਹਾ, 'ਅਮਰੀਕਾ ਤੇ ਬਿ੫ਟੇਨ ਨਾਲ ਸੀਰੀਆ 'ਚ ਹੋਏ ਹਮਲੇ 'ਚ ਸ਼ਾਮਿਲ ਹੋਣ ਤੋਂ ਇਕ ਦਿਨ ਬਾਅਦ ਫਰਾਂਸ ਨੇ ਕਿਹਾ ਕਿ ਇਹ ਦਖ਼ਲਅੰਦਾਜ਼ੀ ਜ਼ਰੂਰੀ ਸੀ।' ਉਨ੍ਹਾਂ ਕਿਹਾ ਕਿ ਇਹ ਸੰਕੇਤ ਦਿੱਤਾ ਜਾਣਾ ਜ਼ਰੂਰੀ ਸੀ ਕਿ ਨਾਗਰਿਕਾਂ ਖ਼ਿਲਾਫ਼ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਜਵਾਬ ਦਿੱਤੇ ਬਿਨਾਂ ਨਹੀਂ ਛੱਡਿਆ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Convinced Trump to remain in Syria: Macron