ਸੜਦੇ ਜਹਾਜ਼ 'ਚ 89 ਡਿਗਰੀ ਦੀ ਤਪਿਸ਼ ਦਰਮਿਆਨ ਚੀਨੀ ਦਲ ਨੇ ਲੱਭੀਆਂ ਦੋ ਲਾਸ਼ਾਂ

Updated on: Sat, 13 Jan 2018 04:41 PM (IST)
  

- ਈਰਾਨੀ ਤੇਲ ਟੈਂਕਰ ਦੇ 29 ਮਲਾਹ ਹਾਲੇ ਵੀ ਲਾਪਤਾ

ਸ਼ੰਘਾਈ (ਰਾਇਟਰ) : ਹਾਦਸੇ ਦੇ ਹਫ਼ਤੇ ਭਰ ਬਾਅਦ ਚੀਨ ਦੇ ਬਚਾਅ ਦਲ ਨੂੰ ਅੱਗ ਦੀਆਂ ਲਪਟਾਂ ਦੇ ਸ਼ਿਕਾਰ ਈਰਾਨੀ ਤੇਲ ਟੈਂਕਰ ਤਕ ਪਹੁੰਚਣ 'ਚ ਸਫ਼ਲਤਾ ਮਿਲ ਗਈ ਹੈ। ਦਲ ਦੇ ਮੈਂਬਰਾਂ ਨੂੰ ਜਹਾਜ਼ ਦੇ ਇਕ ਹਿੱਸੇ 'ਚੋਂ ਦੋ ਮਲਾਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਤੋਂ ਪਹਿਲਾਂ ਸਮੁੰਦਰ 'ਚੋਂ ਇਕ ਲਾਸ਼ ਬਰਾਮਦ ਹੋ ਚੁੱਕੀ ਹੈ। ਹਾਦਸਾਗ੫ਸਤ ਜਹਾਜ਼ ਦੇ ਚਾਲਕ ਦਲ ਦੇ 29 ਮੈਂਬਰ ਹਾਲੇ ਵੀ ਲਾਪਤਾ ਹਨ।

ਪਨਾਮਾ 'ਚ ਰਜਿਸਟਰਡ ਸਾਂਚੀ ਨਾਂ ਦਾ ਇਹ ਤੇਲ ਟੈਂਕਰ ਖਾਧ ਪਦਾਰਥ ਲੱਦੇ ਜਹਾਜ਼ ਨਾਲ ਟਕਰਾ ਕੇ ਛੇ ਜਨਵਰੀ ਦੀ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। 1,36,000 ਟਨ ਤੇਲ ਨਾਲ ਭਰੇ ਇਸ ਜਹਾਜ਼ 'ਚ ਉਸੇ ਵੇਲੇ ਅੱਗ ਲੱਗ ਗਈ ਸੀ। ਚੀਨ, ਅਮਰੀਕਾ, ਦੱਖਣੀ ਕੋਰੀਆ ਤੇ ਸਿੰਗਾਪੁਰ ਨੇ ਬਚਾਅ ਮੁਹਿੰਮ ਚਲਾਈ। ਪਰ ਸਮੁੰਦਰੀ ਇਲਾਕੇ 'ਚ ਖ਼ਰਾਬ ਮੌਸਮ ਤੇ ਤੇਜ਼ ਹਵਾ ਨਾਲ ਬਚਾਅ ਕਾਰਜ ਪ੫ਭਾਵਿਤ ਹੋਇਆ। ਦੋ ਦਿਨ ਪਹਿਲਾਂ ਤੇਜ਼ ਹਵਾ ਕਾਰਨ ਸੜਦਾ ਹੋਇਆ ਟੈਂਕਰ ਪਾਣੀ ਦੇ ਬਹਾਅ ਨਾਲ ਜਾਪਾਨ ਦੀ ਜਲ ਸੀਮਾ 'ਚ ਪਹੁੰਚ ਗਿਆ। ਇਸ ਤੋਂ ਬਾਅਦ ਚੀਨ ਨੇ ਬਚਾਅ 'ਚ ਉਤਸ਼ਾਹ ਨਾ ਵਿਖਾਉਣ ਦਾ ਫ਼ੈਸਲਾ ਕੀਤਾ। ਬਾਵਜੂਦ ਇਸ ਦੇ ਚੀਨ ਦਾ ਬਚਾਅ ਦਲ ਕੰਮ 'ਚ ਲੱਗਾ ਰਿਹਾ। ਦਲ ਦੇ ਚਾਰ ਮੈਂਬਰ ਆਖ਼ਰ ਜਹਾਜ਼ 'ਤੇ ਪਹੁੰਚਣ 'ਚ ਕਾਮਯਾਬ ਰਹੇ। ਉਨ੍ਹਾਂ 89 ਡਿਗਰੀ ਸੈਂਟੀਗ੫ੇਡ ਤਾਪਮਾਨ 'ਚ ਬੇਹੱਦ ਖ਼ਤਰਨਾਕ ਸਥਿਤੀ 'ਚ ਮਲਾਹਾਂ ਦੀ ਤਲਾਸ਼ ਕੀਤੀ। ਇਸੇ ਦੌਰਾਨ ਬਚਾਅ ਦਲ ਨੂੰ ਦੋ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਉਹ ਨਾਲ ਲੈ ਆਏ। ਲਾਸ਼ਾਂ ਨੂੰ ਪਛਾਣ ਲਈ ਸ਼ੰਘਾਈ ਭੇਜਿਆ ਗਿਆ ਹੈ। ਚਾਲਕ ਦਲ 'ਚ 30 ਈਰਾਨੀ ਤੇ ਦੋ ਬੰਗਲਾਦੇਸ਼ੀ ਨਾਗਰਿਕ ਸਨ। ਬਚਾਅ ਦਲ ਨੇ ਕਰੀਬ ਅੱਧਾ ਘੰਟਾ ਜਹਾਜ਼ 'ਤੇ ਰੁਕ ਕੇ ਉੱਥੋਂ ਡਾਟਾ ਰਿਕਾਰਡਰ ਵੀ ਕੱਢ ਲਿਆ ਹੈ। ਇਸ ਤੋਂ ਪਤਾ ਲੱਗੇਗਾ ਕਿ ਹਾਦਸੇ ਦੀ ਅਸਲੀ ਵਜ੍ਹਾ ਕੀ ਸੀ। ਇਸ ਤੋਂ ਬਾਅਦ ਹਵਾ ਦਾ ਰੁਖ਼ ਬਦਲ ਜਾਣ ਅਤੇ ਸੜਦੇ ਤੇਲ ਦਾ ਧੂੰਆਂ ਜਹਾਜ਼ 'ਚ ਆਉਣ ਕਾਰਨ ਬਚਾਅ ਦਲ ਨੂੰ ਵਾਪਸ ਆਉਣਾ ਪਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Chinese salvagers recover two bodies from flaming Iranian tanker