ਦੋ ਸਾਲ 'ਚ ਤਿੰਨ ਪ੍ਰਮੋਸ਼ਨ ਪਾ ਕੇ ਵੀਗੋ ਬਣੇ ਚੀਨੀ ਫ਼ੌਜ ਦੇ ਮੁਖੀ

Updated on: Fri, 01 Sep 2017 05:23 PM (IST)
  

ਬੀਜਿੰਗ (ਰਾਇਟਰ) : ਚੀਨ 'ਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਗਲੇ ਮਹੀਨੇ ਹੋਣ ਵਾਲੇ ਸੰਮੇਲਨ ਤੋਂ ਪਹਿਲੇ ਥਲ ਸੈਨਾ ਅਤੇ ਹਵਾਈ ਫ਼ੌਜ ਦੇ ਚੋਟੀ ਦੇ ਅਹੁਦਿਆਂ 'ਤੇ ਨਵੇਂ ਕਮਾਂਡਰ ਨਿਯੁਕਤ ਕੀਤੇ ਗਏ ਹਨ। ਹਾਨ ਵੀਗੋ ਨੂੰ ਨਵਾਂ ਥਲ ਸੈਨਾ ਮੁਖੀ ਬਣਾਇਆ ਗਿਆ ਹੈ। ਉਹ ਕੇਵਲ ਦੋ ਸਾਲ 'ਚ ਤਿੰਨ ਪ੍ਰਮੋਸ਼ਨ ਪਾ ਕੇ ਫ਼ੌਜ ਦੇ ਚੋਟੀ ਦੇ ਅਹੁਦੇ 'ਤੇ ਪੁੱਜੇ ਹਨ। ਉਥੇ ਡਿੰਗ ਲੇਹਾਂਗ ਨੂੰ ਨਵਾਂ ਹਵਾਈ ਫ਼ੌਜ ਮੁਖੀ ਨਿਯੁਕਤ ਕੀਤਾ ਗਿਆ ਹੈ।

ਚੀਨ ਕੋਲ ਦੁਨੀਆ ਦੀ ਸਭ ਤੋਂ ਵੱਡੀ ਫ਼ੌਜ ਹੈ ਅਤੇ ਉਹ ਤੇਜ਼ੀ ਨਾਲ ਜੰਗੀ ਬੇੜੇ ਅਤੇ ਉੱਨਤ ਲੜਾਕੂ ਜਹਾਜ਼ਾਂ ਨਾਲ ਲੈਸ ਹੋ ਰਹੀ ਹੈ। ਚੀਨ ਇਸ ਤਾਕਤ ਦੇ ਦਮ 'ਤੇ ਵਿਵਾਦਿਤ ਪੂਰਬੀ ਅਤੇ ਦੱਖਣੀ ਚੀਨ ਸਾਗਰ 'ਚ ਆਪਣਾ ਪ੍ਰਭਾਵ ਕਾਇਮ ਰੱਖਣਾ ਚਾਹੁੰਦਾ ਹੈ। ਨਵੇਂ ਫ਼ੌਜ ਮੁਖੀ ਹਾਨ ਵੀਗੋ ਵੈਸੇ ਤਾਂ ਚਰਚਿਤ ਚਿਹਰਾ ਨਹੀਂ ਹਨ ਪ੍ਰੰਤੂ ਉਹ 2015 ਤੋਂ ਹੁਣ ਤਕ ਤਿੰਨ ਪ੍ਰਮੋਸ਼ਨ ਪਾ ਕੇ ਫ਼ੌਜ ਵਿਚ ਤੇਜ਼ੀ ਨਾਲ ਉਭਰੇ। ਉਹ ਪੀਪਲਜ਼ ਲਿਬਰੇਸ਼ਨ ਆਰਮੀ ਦੀ 90ਵੀਂ ਵਰ੍ਹੇਗੰਢ ਮੌਕੇ ਜੁਲਾਈ 'ਚ ਹੋਈ ਪਰੇਡ ਦੇ ਕਮਾਂਡਿੰਗ ਅਧਿਕਾਰੀ ਵੀ ਸਨ। ਇਸ ਪਰੇਡ ਦੀ ਸਲਾਮੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਈ ਸੀ। ਦੱਸਣਯੋਗ ਹੈ ਕਿ ਨਵੇਂ ਜਲ ਸੈਨਾ ਮੁਖੀ ਦੇ ਤੌਰ 'ਤੇ ਸ਼ੇਨ ਜਿਨਲੋਂਗ ਦੀ ਨਿਯੁਕਤੀ ਇਸੇ ਸਾਲ ਜਨਵਰੀ ਵਿਚ ਹੋਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: China names new commanders for army air force in reshuffle