ਚੀਨ ਨੇ ਅਸਲੀ ਗੋਲਾ-ਬਾਰੂਦ ਨਾਲ ਕੀਤੀ ਫ਼ੌਜੀ ਮਸ਼ਕ

Updated on: Mon, 17 Jul 2017 05:51 PM (IST)
  
China conducts live fire drills in Tibet

ਚੀਨ ਨੇ ਅਸਲੀ ਗੋਲਾ-ਬਾਰੂਦ ਨਾਲ ਕੀਤੀ ਫ਼ੌਜੀ ਮਸ਼ਕ

ਲਗਾਤਾਰ 11 ਘੰਟੇ ਚੱਲੀ ਡਿ੍ਰਲ ਦਾ ਵੀਡੀਓ ਟੀਵੀ 'ਤੇ ਦਿਖਾਇਆ ਗਿਆ

ਡੋਕਲਾਮ ਵਿਵਾਦ ਦੌਰਾਨ ਚੀਨੀ ਫ਼ੌਜ ਦੀਆਂ ਤਿਆਰੀਆਂ ਜ਼ੋਰਾਂ 'ਤੇ

ਬੀਜਿੰਗ (ਏਜੰਸੀ) : ਸਿੱਕਮ ਨਾਲ ਲੱਗਦੀ ਭਾਰਤੀ ਸਰਹੱਦ 'ਤੇ ਪੈਦਾ ਹੋਏ ਤਣਾਅ ਦੇ ਮਾਹੌਲ 'ਚ ਚੀਨ ਤਿੱਬਤ ਦੇ ਪਰਬਤੀ ਇਲਾਕੇ 'ਚ ਫ਼ੌਜੀ ਅਭਿਆਸ ਕਰ ਰਿਹਾ ਹੈ। ਇਸ ਦੌਰਾਨ ਚੀਨ ਦੀ ਫ਼ੌਜ ਨੇ ਹਥਿਆਰਾਂ ਨਾਲ ਅਸਲੀ ਕਾਰਤੂਸ ਤੇ ਗੋਲੇ ਦਾਗ਼ ਕੇ ਅਭਿਆਸ ਕੀਤਾ। ਆਮ ਤੌਰ 'ਤੇ ਇਸ ਤਰ੍ਹਾਂ ਦਾ ਅਭਿਆਸ ਨਕਲੀ ਜਾਂ ਮਾਮੂਲੀ ਅਸਰ ਵਾਲੇ ਗੋਲਾ ਬਾਰੂਦ ਨਾਲ ਹੁੰਦਾ ਹੈ।

ਸਿੱਕਮ ਸੈਕਟਰ ਦੇ ਡੋਕਲਾਮ 'ਚ ਭਾਰਤੀ ਫ਼ੌਜ ਨੇ ਚੀਨ ਨੂੰ ਸੜਕ ਬਣਾਉਣ ਤੋਂ ਰੋਕ ਦਿੱਤਾ ਹੈ ਤੇ ਬਾਕਾਇਦਾ ਤੰਬੂ ਲਗਾ ਕੇ ਇਲਾਕੇ ਦੀ ਨਿਗਰਾਨੀ ਕਰ ਰਹੀ ਹੈ। ਬੁਖਲਾਹਟ 'ਚ ਆਏ ਚੀਨ ਨੇ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਹੁਣ ਤਿੱਬਤ ਦੇ ਪਰਬਤੀ ਇਲਾਕੇ 'ਚ ਫ਼ੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਹ ਇਲਾਕਾ ਭੁਗੌਲਿਕ ਰੂਪ ਨਾਲ ਵਿਵਾਦਤ ਇਲਾਕੇ ਵਰਗਾ ਹੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਅਭਿਆਸ ਦਾ ਡੋਕਲਾਮ ਵਿਵਾਦ ਨਾਲ ਸਿੱਧਾ ਸਬੰਧ ਹੈ। ਚੀਨ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਚੀਨੀ ਫ਼ੌਜ ਨੇ ਉੱਥੇ 11 ਘੰਟੇ ਲਗਾਤਾਰ ਫ਼ੌਜੀ ਅਭਿਆਸ ਕੀਤਾ। ਜਿਸ ਬਿ੍ਰਗੇਡ ਨੇ ਅਭਿਆਸ ਕੀਤਾ ਉਹ ਚੀਨ ਦੀਆਂ ਦੋ ਪਰਬਤੀ ਬਿ੍ਰਗੇਡਾਂ 'ਚੋਂ ਇਕ ਹੈ। ਇਸ ਬਿ੍ਰਗੇਡ ਦੀ ਆਮਤੌਰ 'ਤੇ ਬ੍ਰਹਮਪੁੱਤਰ ਨਦੀ ਦੇ ਕਿਨਾਰੇ 'ਤੇ ਤਾਇਨਾਤੀ ਰਹਿੰਦੀ ਹੈ ਤੇ ਇਹ ਮੋਰਚੇ 'ਤੇ ਹਮਲਾਵਰ ਭੂਮਿਕਾ ਨਿਭਾਉਣ ਲਈ ਸਿਖਲਾਈ ਹਾਸਲ ਹੈ। ਤਾਜ਼ਾ ਜੰਗੀ ਅਭਿਆਸ 'ਚ ਵੀ ਇਹ ਆਪਣੀ ਫ਼ੌਰੀ ਤਾਇਨਾਤੀ, ਹਮਲੇ ਦੇ ਤਰੀਕੇ ਤੇ ਸਾਂਝੇ ਤੌਰ 'ਤੇ ਕਾਰਵਾਈ ਕਰਦੀ ਨਜ਼ਰ ਆਈ। ਟੈਲੀਵਿਜ਼ਨ 'ਤੇ ਆਈ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਫ਼ੌਜੀ ਐਂਟੀ ਟੈਂਕ ਗ੍ਰੇਨੇਡ ਤੇ ਮਿਜ਼ਾਈਲਾਂ ਨਾਲ ਬੰਕਰਾਂ 'ਤੇ ਹਮਲਾ ਕਰ ਰਹੇ ਹਨ। ਇਸ ਦੌਰਾਨ ਤੋਪਾਂ ਦੀ ਵਰਤੋਂ ਵੀ ਕੀਤੀ ਗਈ ਤੇ ਜ਼ਹਾਜ਼ ਤਬਾਹ ਕਰਨ ਵਾਲੀਆਂ ਤੋਪਾ ਵੀ ਦਾਗੀਆਂ ਗਈਆਂ। ਇਸ ਤੋਂ ਪਹਿਲਾਂ ਦਸ ਜੁਲਾਈ ਨੂੰ ਤਿੱਬਤ ਮੋਬਾਈਲ ਕਮਿਊਨੀਕੇਸ਼ਨ ਏਜੰਸੀ ਨੇ ਲਹਾਸਾ 'ਚ ਅਭਿਆਸ ਕੀਤਾ ਸੀ। ਉਸਨੇ ਜੰਗ ਦੀਆਂ ਸਥਿਤੀਆਂ ਲਈ ਆਪਣੀਆਂ ਸਮਰੱਥਾਵਾਂ ਪਰਖੀਆਂ ਸਨ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੇ ਤਿੱਬਤ ਦੇ ਪਰਬਤੀ ਇਲਾਕਿਆਂ 'ਚ ਨਵੇਂ ਹਥਿਆਰਾਂ ਦਾ ਵੀ ਪ੍ਰੀਖਣ ਕੀਤਾ। ਇਨ੍ਹਾਂ 'ਚ ਹਲਕੇ ਵਜ਼ਨ ਦੇ ਟੈਂਕ ਵੀ ਸ਼ਾਮਿਲ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: China conducts live fire drills in Tibet