-ਬ੍ਰੈਕਜ਼ਿਟ ਸਮਝੌਤੇ 'ਤੇ ਥੈਰੇਸਾ ਤੋਂ ਨਾਰਾਜ਼ ਐੱਮਪੀਜ਼ ਨੇ ਕੀਤੀ ਆਪਸ 'ਚ ਚਰਚਾ

ਲੰਡਨ (ਰਾਇਟਰ) : ਬਿ੍ਰਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਆਪਣੀ ਹੀ ਕੰਜ਼ਰਵੇਟਿਵ ਪਾਰਟੀ ਵਿਚ ਅਵਿਸ਼ਵਾਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਰਪੀ ਸੰਘ (ਈਯੂ) ਤੋਂ ਬਾਹਰ ਨਿਕਲਣ ਦੀ ਉਨ੍ਹਾਂ ਦੀ ਨੀਤੀ ਤੋਂ ਅਸੰਤੁਸ਼ਟ ਸਮੱਰਥਕ 50 ਕੰਜ਼ਰਵੇਟਿਵ ਐੱਮਪੀਜ਼ ਨੇ ਮੰਗਲਵਾਰ ਰਾਤ ਆਪਸ ਵਿਚ ਮੁਲਾਕਾਤ ਕਰ ਕੇ ਥੈਰੇਸਾ ਮੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ 'ਤੇ ਚਰਚਾ ਕੀਤੀ।

ਜੂਨ, 2017 'ਚ ਸਮੇਂ ਤੋਂ ਪਹਿਲੇ ਚੋਣ ਵਿਚ ਪਾਰਟੀ ਨੂੰ ਕਾਫ਼ੀ ਸੀਟਾਂ ਦਾ ਨੁਕਸਾਨ ਹੋਇਆ ਸੀ। ਉਸ ਪਿੱਛੋਂ ਤੋਂ ਹੀ ਥੈਰੇਸਾ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਦੀ ਚਰਚਾ ਚੱਲਦੀ ਰਹੀ ਹੈ। ਯੂਰਪੀ ਸੰਘ ਨਾਲ ਬ੍ਰੈਕਜ਼ਿਟ ਪਿੱਛੋਂ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਥੈਰੇਸਾ ਮੇ ਨੂੰ ਇਸ ਸਮੇਂ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਯੂਰਪੀ ਰਿਸਰਚ ਗਰੁੱਪ (ਈਆਰਜੀ) ਦੇ ਮੈਂਬਰ ਅਤੇ ਬ੍ਰੈਕਜ਼ਿਟ ਦੇ ਪੱਕੇ ਸਮੱਰਥਕਾਂ ਨੇ ਮੰਗਲਵਾਰ ਦੀ ਮੀਟਿੰਗ ਵਿਚ ਥੈਰੇਸਾ ਨੂੰ ਤ੫ਾਸਦੀ ਦੱਸਿਆ। ਇਕ ਐੱਮਪੀ ਨੇ ਕਿਹਾ ਕਿ ਪਾਰਟੀ ਦੀ ਅਗਵਾਈ ਰਾਹ ਤੋਂ ਭਟਕ ਗਈ ਹੈ। ਕੁਝ ਨੇ ਹਾਲਾਂਕਿ ਇਸ ਵਕਤ ਅਗਵਾਈ ਵਿਚ ਪਰਿਵਰਤਨ ਨੂੰ ਬੇਵਕੂਫੀ ਦੱਸਿਆ।

ਬਿ੍ਰਟੇਨ ਨੇ ਯੂਰਪੀ ਸੰਘ ਤੋਂ ਅਲੱਗ ਹੋਣ ਲਈ ਅਗਲੇ ਸਾਲ 29 ਮਾਰਚ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਸ ਸਾਲ ਦੇ ਅੰਤ ਤਕ ਦੋਵਾਂ ਨੂੰ ਇਕ ਸਮਝੌਤਾ ਕਰਨਾ ਹੈ ਜਿਸ ਨੂੰ ਦੋਨੋਂ ਸੰਸਦ 'ਚ ਪਾਸ ਕੀਤਾ ਜਾਵੇਗਾ। ਥੈਰੇਸਾ ਮੇ ਨੇ ਬ੍ਰੈਕਜ਼ਿਟ ਪਿੱਛੋਂ ਵੀ ਯੂਰਪੀ ਸੰਘ ਨਾਲ ਸੁਤੰਤਰ ਵਪਾਰ ਕਰਨ ਅਤੇ ਸਾਂਝਾ ਨਿਯਮ ਨੂੰ ਮਨਜ਼ੂਰ ਕਰਨ ਦਾ ਪ੍ਰਸਤਾਵ ਦਿੱਤਾ ਸੀ। ਇਸੇ ਕਾਰਨ ਉਨ੍ਹਾਂ ਦੀ ਪਾਰਟੀ ਦੇ ਬ੍ਰੈਕਜ਼ਿਟ ਸਮੱਰਥਕ ਉਨ੍ਹਾਂ ਤੋਂ ਨਾਰਾਜ਼ ਹਨ। ਫਿਲਹਾਲ ਪਾਰਟੀ ਦੇ 315 ਐੱਮਪੀ ਹਨ। ਸਮਝੌਤਾ ਪਾਸ ਕਰਾਉਣ ਲਈ ਥੈਰੇਸਾ ਮੇ ਨੂੰ 320 ਵੋਟ ਦੀ ਲੋੜ ਹੈ। ਅਜਿਹੇ ਮੌਕੇ ਸਮਝੌਤੇ 'ਤੇ ਪਾਰਟੀ ਵਿਚ ਮੱਤਭੇਦ ਨਾਲ ਉਨ੍ਹਾਂ ਦੀ ਸਰਕਾਰ 'ਤੇ ਸੰਕਟ ਆ ਸਕਦਾ ਹੈ। ਪਾਰਟੀ ਸੰਵਿਧਾਨ ਦੇ ਮੁਤਾਬਿਕ 15 ਫ਼ੀਸਦੀ ਐੱਮਪੀਜ਼ (ਮੌਜੂਦਾ ਸਮੇਂ 48) ਚਾਹੁਣ ਤਾਂ ਅਗਵਾਈ ਵਿਚ ਬਦਲਾਅ ਲਈ ਚੋਣ ਕਰਾਈ ਜਾ ਸਕਦੀ ਹੈ।