ਈਯੂ ਤੋਂ ਬਰਤਾਨੀਆ ਦੇ ਵੱਖ ਹੋਣ ਦੀ ਪ੍ਰਕਿਰਿਆ 29 ਤੋਂ

Updated on: Mon, 20 Mar 2017 08:15 PM (IST)
  

ਲੰਡਨ (ਪੀਟੀਆਈ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ 29 ਮਾਰਚ ਤੋਂ ਯੂਰਪੀ ਯੂਨੀਅਨ (ਈਯੂ) ਤੋਂ ਵੱਖ ਹੋਣ ਦੀ ਪ੍ਰਕਿਰਿਆ ਦੀ ਅਧਿਕਾਰਤ ਤੌਰ 'ਤੇ ਸ਼ੁਰੂਆਤ ਕਰੇਗੀ। ਇਹ ਐਲਾਨ ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕੀਤਾ ਹੈ। ਉਸ ਦਿਨ ਯੂਰਪੀ ਯੂਨੀਅਨ 'ਚ ਬਰਤਾਨੀਆ ਦੇ ਰਾਜਦੂਤ ਸਰ ਟਿਮ ਬੈਰੋ ਯੂਨੀਅਨ ਕੌਂਸਲ ਦੇ ਮੁਖੀ ਡੋਨਾਲਡ ਟਸਕ ਨਾਲ ਮਿਲ ਕੇ ਉਨ੍ਹਾਂ ਨੂੰ ਰਸਮੀ ਤੌਰ 'ਤੇ ਵੱਖ ਹੋਣ ਦੇ ਫ਼ੈਸਲੇ ਦੀ ਜਾਣਕਾਰੀ ਦੇਣਗੇ। ਬੁਲਾਰੇ ਨੇ ਕਿਹ ਕਿ ਸਾਡਾ ਮੰਨਣਾ ਹੈ ਕਿ ਰਸਮੀ ਸੂਚਨਾ ਦੇਣ ਤੋਂ ਬਾਅਦ ਫ਼ੌਰੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਵੱਖ ਹੋਣ ਦੀ ਪ੍ਰਕਿਰਿਆ ਦੋ ਸਾਲ 'ਚ ਪੂਰੀ ਹੋ ਜਾਵੇਗੀ ਅਤੇ 29 ਮਾਰਚ, 2019 ਤਕ ਬਰਤਾਨੀਆ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ। ਬੁਲਾਰੇ ਮੁਤਾਬਕ 23 ਜੂਨ, 2016 ਬ੍ਰੈਕਜ਼ਿਟ 'ਤੇ ਰਾਇਸ਼ੁਮਾਰੀ ਮਿਲਣ ਦੇ ਨੌਂ ਮਹੀਨਿਆਂ ਬਾਅਦ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: braxit eu from 29 march