ਰੋਹਿੰਗਾ ਸ਼ਰਨਾਰਥੀਆਂ ਦੀ ਬੇੜੀ ਡੁੱਬਣ ਨਾਲ 20 ਮੌਤਾਂ

Updated on: Thu, 31 Aug 2017 06:01 PM (IST)
  
Bodies wash up as boat carrying Rohingya fleeing Myanmar capsizes

ਰੋਹਿੰਗਾ ਸ਼ਰਨਾਰਥੀਆਂ ਦੀ ਬੇੜੀ ਡੁੱਬਣ ਨਾਲ 20 ਮੌਤਾਂ

ਲਗਾਤਾਰ ਵਿਗੜ ਰਹੇ ਹਾਲਾਤ, ਸ਼ਰਨਾਰਥੀ ਸੰਕਟ ਫਿਰ ਗੰਭੀਰ

ਛੇ ਦਿਨਾਂ 'ਚ 27 ਹਜ਼ਾਰ ਤੋਂ ਵੱਧ ਸ਼ਰਨਾਰਥੀ ਪਹੁੰਚੇ ਬੰਗਲਾਦੇਸ਼

ਢਾਕਾ (ਰਾਇਟਰ/ਏਐੱਫਪੀ) :— ਮਿਆਂਮਾਰ ਦੇ ਰਖਾਇਨ ਸੂਬੇ 'ਚ ਫ਼ੌਜ ਅਤੇ ਬਾਗੀਆਂ ਦਰਮਿਆਨ ਹਿੰਸਕ ਮੁਕਾਬਲੇ ਦੇ ਬਾਅਦ ਰੋਹਿੰਗਾ ਸ਼ਰਨਾਰਥੀ ਸੰਕਟ ਫਿਰ ਮਾਨਵੀ ਤ੫ਾਸਦੀ 'ਚ ਬਦਲਦਾ ਜਾ ਰਿਹਾ ਹੈ। ਸ਼ਰਨਾਰਥੀਆਂ ਨਾਲ ਲੱਦੀ ਇਕ ਬੇੜੀ ਮਿਆਂਮਾਰ ਅਤੇ ਬੰਗਲਾਦੇਸ਼ ਨੂੰ ਵੰਡਣ ਵਾਲੀ ਨਫ ਨਦੀ ਵਿਚ ਡੁੱਬ ਗਈ। ਇਸ ਹਾਦਸੇ 'ਚ 11 ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮਿਆਂਮਾਰ ਦੀ ਫ਼ੌਜ ਨੇ ਸ਼ਰਨਾਰਥੀਆਂ ਨਾਲ ਭਰੀ ਬੇੜੀ 'ਤੇ ਗੋਲੀ ਚਲਾ ਦਿੱਤੀ ਸੀ। ਰੋਹਿੰਗਾ ਬਾਗ਼ੀਆਂ ਨੇ ਪਿਛਲੇ ਹਫ਼ਤੇ ਰਖਾਇਨ ਸੂਬੇ 'ਚ ਪੁਲਿਸ ਦੇ 30 ਨਾਕਿਆਂ ਅਤੇ ਇਕ ਫ਼ੌਜੀ ਅੱਡੇ 'ਤੇ ਇਕੱਠੇ ਹਮਲਾ ਕਰ ਦਿੱਤਾ ਸੀ। ਉਸ ਦੇ ਬਾਅਦ ਫ਼ੌਜ ਨੇ ਮੁਹਿੰਮ ਚਲਾ ਰੱਖੀ ਹੈ। ਪਿਛਲੇ ਛੇ ਦਿਨਾਂ 'ਚ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਕਾਕਸ ਬਾਜ਼ਾਰ 'ਚ 27,400 ਸ਼ਰਨਾਰਥੀ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ। ਕਰੀਬ 20 ਹਜ਼ਾਰ ਬੇਘਰ ਰੋਹਿੰਗਾ ਸਰਹੱਦ 'ਤੇ ਫਸੇ ਹਨ।

ਫ਼ੌਜੀ ਕਾਰਵਾਈ ਤੋਂ ਬਚਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਰੋਹਿੰਗਾ ਮੁਸਲਿਮ ਬੰਗਲਾਦੇਸ਼ ਵੱਲ ਹਿਜਰਤ ਕਰ ਰਹੇ ਹਨ। ਨਫ ਨਦੀ ਪਾਰ ਕਰਨ ਲਈ ਟੁੱਟੀਆਂ ਬੇੜੀਆਂ ਦੀ ਮਦਦ ਲਈ ਜਾ ਰਹੀ ਹੈ। ਸ਼ਰਨਾਰਥੀਆਂ ਨਾਲ ਭਰੀ ਅਜਿਹੀ ਹੀ ਇਕ ਬੇੜੀ ਨਦੀ ਵਿਚ ਡੁੱਬ ਗਈ। ਬੰਗਲਾਦੇਸ਼ ਬਾਰਡਰ ਗਾਰਡ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ। ਹਾਲੇ ਇਹ ਤੈਅ ਨਹੀਂ ਕਿ ਬਾਕੀ ਦੇ ਲੋਕ ਵੀ ਉਸੇ ਹਾਦਸੇ ਦੇ ਸ਼ਿਕਾਰ ਬਣੇ ਜਾਂ ਦੂਜੀ ਬੇੜੀ 'ਚ ਸਵਾਰ ਸਨ।

ਤਰਸਯੋਗ ਹਾਲਤ

ਕਾਕਸ ਬਾਜ਼ਾਰ ਆਰਜ਼ੀ ਕੈਂਪ 'ਚ ਰਹਿਣ ਵਾਲੇ ਰੋਹਿੰਗਾ ਮੁਸਲਿਮ ਸ਼ਰਨਾਰਥੀ ਮੁਹੰਮਦ ਰਾਸ਼ਿਦ ਨੇ ਕਿਹਾ ਕਿ ਮਿਆਂਮਾਰ ਦੀ ਫ਼ੌਜ ਨੇ ਉਨ੍ਹਾਂ 'ਤੇ ਗੋਲੀ ਵੀ ਚਲਾਈ ਸੀ ਜਿਸ ਦੇ ਛਰੇ ਨਾਲ ਉਨ੍ਹਾਂ ਦੀ ਅੱਖ ਵਿਚ ਗੰਭੀਰ ਜ਼ਖ਼ਮ ਹੋ ਗਿਆ ਹੈ। ਉਨ੍ਹਾਂ ਮੁਤਾਬਿਕ ਉਹ ਤਕਰੀਬਨ ਸੌ ਲੋਕਾਂ ਨਾਲ ਬੰਗਲਾਦੇਸ਼ ਚਲੇ ਗਏ ਸਨ। ਰਸਤੇ ਵਿਚ ਧਮਾਕੇ ਅਤੇ ਗੋਲੀਬਾਰੀ ਕਾਰਨ ਦੋ ਦਿਨਾਂ ਤਕ ਜੰਗਲ ਵਿਚ ਲੁਕੇ ਰਹੇ। ਇਸ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Bodies wash up as boat carrying Rohingya fleeing Myanmar capsizes