ਭਾਈ ਜੋਗਿੰਦਰ ਸਿੰਘ ਦਾ ਜੱਥਾ ਮੈਨਰੇਵਾ ਪੁੱਜਾ

Updated on: Sat, 12 Aug 2017 05:31 PM (IST)
  

ਸੀਐਨਟੀ 704

-ਸ਼ਨਿਚਰਵਾਰ ਸ਼ਾਮ ਦੇ ਦੀਵਾਨ 'ਚ ਪੁੱਜੇ ਐੱਮਪੀ ਬਖਸ਼ੀ ਅਤੇ ਨੌਹਰੀਆ

ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਗੁਰਦੁਆਰਾ ਸ੍ਰੀ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਅੱਜ ਸ਼ਾਮ ਦੇ ਇਕ ਵਿਸ਼ੇਸ਼ ਦੀਵਾਨ ਵਿਚ ਭਾਰੀ ਗਿਣਤੀ ਵਿਚ ਸੰਗਤ ਜੁੜੀ। ਨਵੀਂ ਦਿੱਲੀ ਤੋਂ ਅੱਜ ਭਾਈ ਜੋਗਿੰਦਰ ਸਿੰਘ ਦਿੱਲੀ ਵਾਲਿਆਂ ਦਾ ਨਵਾਂ ਕੀਰਤਨੀ ਜੱਥਾ ਪਹੁੰਚਿਆ ਜੋਕਿ ਅਗਲੇ 6 ਮਹੀਨੇ ਤੱਕ ਇਥੇ ਕਥਾ-ਕੀਰਤਨ ਦੀ ਸੇਵਾ ਨਿਭਾਏਗਾ। ਅੱਜ ਸ਼ਾਮ ਦੇ ਦੀਵਾਨ ਵਿਚ ਜਿੱਥੇ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਸੰਗਤ ਨੂੰ ਸੰਬੋਧਨ ਕੀਤਾ ਉਥੇ ਨਿਊਜ਼ੀਲੈਂਡ ਪੀਪਲਜ਼ ਪਾਰਟੀ ਦੇ ਆਗੂ ਰੌਸ਼ਨ ਨਾਲ ਨੌਹਰੀਆ ਨੇ ਪਾਰਟੀ ਨੀਤੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜੇਕਰ ਨਿਊਜ਼ੀਲੈਂਡ ਪੀਪਲਜ਼ ਪਾਰਟੀ ਜਿੱਤਦੀ ਹੈ ਤਾਂ ਇਮੀਗ੍ਰੇਸ਼ਨ ਅਤੇ ਲਾਅ ਐਂਡ ਆਰਡਰ ਦੇ ਸਬੰਧ ਵਿਚ ਬਹੁਤ ਕੁਝ ਨਵਾਂ ਕਰਨ ਦਾ ਬੀੜਾ ਚੁੱਕਿਆ ਜਾਵੇਗਾ। ਹਰਜਿੰਦਰ ਸਿੰਘ ਵੱਲੋਂ ਸੰਗਤ ਅਤੇ ਆਈਆਂ ਹੋਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।

ਕੈਪਸ਼ਨ : ਭਾਈ ਜੋਗਿੰਦਰ ਸਿੰਘ ਦਾ ਰਾਗੀ ਜੱਥਾ ਸ਼ਬਦ ਗਾਇਨ ਕਰਦਿਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BHAI JOGINDER SINGH