ਜ਼ਮਾਨਤ ਦੇ ਬਾਵਜੂਦ ਜੇਲ੍ਹ 'ਚ ਰਹੇਗੀ ਖਾਲਿਦਾ ਜ਼ਿਆ

Updated on: Wed, 16 May 2018 05:55 PM (IST)
  

16 ਸੀਐੱਨਟੀ 1004

ਢਾਕਾ (ਪੀਟੀਆਈ) : ਭਿ੫ਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਬੁੱਧਵਾਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ। ਸਰਬਉੱਚ ਅਦਾਲਤ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਦੇ ਹੋਏ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ। ਹਾਈ ਕੋਰਟ ਨੇ ਉਮਰ ਅਤੇ ਸਿਹਤ ਦੇ ਆਧਾਰ 'ਤੇ ਜ਼ਿਆ ਨੂੰ ਜ਼ਮਾਨਤ ਦਿੱਤੀ ਸੀ। 72 ਸਾਲਾ ਜ਼ਿਆ ਨੂੰ ਹਾਲਾਂਕਿ ਹੁਣ ਵੀ ਜੇਲ੍ਹ 'ਚ ਰਹਿਣਾ ਹੋਵੇਗਾ ਕਿਉਂਕਿ ਇਸੇ ਤਰ੍ਹਾਂ ਦੇ ਪੰਜ ਹੋਰ ਮਾਮਲਿਆਂ 'ਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਅਜੇ ਅਦਾਲਤ 'ਚ ਸੁਣਵਾਈ ਅਧੀਨ ਹੈ।

ਸੁਪਰੀਮ ਕੋਰਟ ਦੇ ਅਧਿਕਾਰੀਆਂ ਅਨੁਸਾਰ ਚੀਫ ਜਸਟਿਸ ਸੱਯਦ ਮੁਹੰਮਦ ਹੁਸੈਨ ਦੀ ਪ੍ਰਧਾਨਗੀ ਵਾਲੀ ਚਾਰ ਮੈਂਬਰੀ ਬੈਂਚ ਨੇ ਸਰਬ ਸੰਮਤੀ ਨਾਲ ਜ਼ਿਆ ਨੂੰ ਜ਼ਮਾਨਤ ਦਿੱਤੀ। ਬੈਂਚ ਨੇ ਹਾਈ ਕੋਰਟ ਤੋਂ ਜ਼ਿਆ ਨੂੰ ਮਿਲੀ ਜ਼ਮਾਨਤ ਖ਼ਿਲਾਫ਼ ਭਿ੫ਸ਼ਟਾਚਾਰ ਰੋਕੂ ਕਮਿਸ਼ਨ ਅਤੇ ਸਰਕਾਰ ਦੀ ਅਪੀਲ ਖ਼ਾਰਜ ਕਰ ਦਿੱਤੀ। ਵਿਰੋਧੀ ਬਾਂਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਜ਼ਿਆ ਨੂੰ ਢਾਕਾ ਦੀ ਵਿਸ਼ੇਸ਼ ਅਦਾਲਤ ਨੇ ਭਿ੫ਸ਼ਟਾਚਾਰ ਦੇ ਇਕ ਮਾਮਲੇ 'ਚ ਇਸ ਸਾਲ ਅੱਠ ਫਰਵਰੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਜ਼ਿਆ ਅਨਾਥ ਆਸ਼ਰਮ ਟਰੱਸਟ ਨੂੰ ਵਿਦੇਸ਼ੀ ਦਾਨ ਦੇ ਤੌਰ 'ਤੇ ਮਿਲੇ 2.1 ਕਰੋੜ ਟਕਾ (ਕਰੀਬ 1.6 ਕਰੋੜ ਰੁਪਏ) ਦੇ ਗਬਨ ਮਾਮਲੇ 'ਚ ਉਨ੍ਹਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ। ਇਹ ਅਨਾਥ ਆਸ਼ਰਮ ਜ਼ਿਆ ਦੇ ਮਰਹੂਮ ਪਤੀ ਜ਼ਿਆ ਉਰ ਰਹਿਮਾਨ ਦੇ ਨਾਂ 'ਤੇ ਖੋਲਿ੍ਹਆ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Bdesh SC grants bail to ex PM Khaleda Zia in graft case