ਮੁੰਬਈ (ਪੀਟੀਆਈ) :

ਬਿ੍ਰਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਵਰਲਡਵਾਈਡ ਨੇ ਚਾਰ ਭਾਰਤੀ ਭਾਸ਼ਾਵਾਂ ਸਮੇਤ 11 ਭਾਸ਼ਾਵਾਂ 'ਚ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਭਾਸ਼ਾਵਾਂ 'ਚ ਪੰਜਾਬੀ, ਤੇਲਗੂ, ਗੁਜਰਾਤੀ ਅਤੇ ਮਰਾਠੀ ਹਨ। ਹੋਰ ਭਾਸ਼ਾਵਾਂ 'ਚ ਅਫਾਨ, ਓਰੋਮੋ, ਅਹਰਿਕ, ਇਗਬੋ, ਪਿਡਗਿਨ, ਟਿਗਿ੍ਰਨਿਆ ਅਤੇ ਯੋਰੂਬਾ ਹੋਣਗੀਆਂ। ਇਨ੍ਹਾਂ 'ਚੋਂ ਪਹਿਲੀ ਸੇਵਾ 2017 'ਚ ਸ਼ੁਰੂ ਹੋਣ ਦਾ ਅਨੁਮਾਨ ਹੈ। ਨਵੀਆਂ ਸੇਵਾਵਾਂ ਸ਼ੁਰੂ ਹੋਣ ਦੇ ਬਾਅਦ ਬੀਬੀਸੀ ਵਰਲਡ ਸਰਵਿਸ ਦੀਆਂ ਸੇਵਾਵਾਂ ਅੰਗਰੇਜ਼ੀ ਸਮੇਤ 40 ਭਾਸ਼ਾਵਾਂ 'ਚ ਉਪਲੱਬਧ ਹੋਵੇਗੀ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਨਵੀਆਂ ਭਾਸ਼ਾਵਾਂ ਨੂੰ ਜੋੜਨ, ਬੀਬੀਸੀ ਦੀਆਂ ਸੇਵਾਵਾਂ 'ਚ 1940 ਦੇ ਬਾਅਦ ਕੀਤਾ ਗਿਆ ਸਭ ਤੋਂ ਵੱਡਾ ਵਿਸਥਾਰ ਹੈ। ਪਿਛਲੇ ਸਾਲ ਬਿ੍ਰਟਿਸ਼ ਸਰਕਾਰ ਨੇ ਬੀਬੀਸੀ ਨੂੰ ਵੱਡੇ ਪੱਧਰ 'ਤੇ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਸੀ। ਇਹ ਉਸੇ ਦਾ ਨਤੀਜਾ ਹੈ।