¥ਨੌਜਵਾਨ ਦੀ ਸੜਕਲ ਹਾਦਸੇ 'ਚ ਮੌਤ

Updated on: Wed, 16 May 2018 07:36 PM (IST)
  
BB ÃÅñ» ç¶

¥ਨੌਜਵਾਨ ਦੀ ਸੜਕਲ ਹਾਦਸੇ 'ਚ ਮੌਤ

ਫੋਟੋ-16 ਆਰਪੀਆਰ 212ਪੀ

ਮਿ੍ਰਤਕ ਸਤੀਸ਼ ਕੁਮਾਰ।

ਹਰਜੀਤ ਗਿੱਲ, ਨੂਰਪੁਰਬੇਦੀ : ਪਿੰਡ ਟਿੱਬਾ ਨੰਗਲ ਵਿਖੇ ਕੈਂਟਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ ਨਾਲ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਇਹ ਲੜਕਾ ਆਪਣੀ ਭੈਣ ਦੇ ਘਰੋਂ ਸਵੇਰੇ ਪਿੰਡ ਸਿਠਆਣਾ ਤੋਂ ਵਾਪਿਸ ਆਪਣੇ ਪਿੰਡ ਸੰਦੋਆ ਨੂੰ ਆ ਰਿਹਾ ਸੀ ਤੇ ਰਸਤੇ 'ਚ ਜਦੋਂ ਲੜਕਾ ਪਿੰਡ ਟਿੱਬਾ ਨੰਗਲ ਦੇ ਕੋਲ ਪੱੁਜਾ ਤਾਂ ਪਿੱਛੋ ਆ ਰਹੇ ਕੈਂਟਰ ਨੇ ਲੜਕੇ ਨੂੰ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਉਸ ਲੜਕੇ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਸਿੰਘਪੁਰ ਲੈ ਕੇ ਗਏ ਤਾਂ ਉਸਨੂੰ ਡਾਕਟਰਾਂ ਦੀ ਟੀਮ ਨੇ ਲੜਕੇ ਨੂੰ ਮਿ੍ਰਤਕ ਐਲਾਨ ਕਰ ਦਿੱਤਾ।

ਮਿ੍ਰਤਕ ਸਤੀਸ਼ ਕੁਮਾਰ ਜੋ ਬਾਰ੍ਹਵੀ ਜਮਾਤ ਪਾਸ ਕਰਕੇ ਕਿਸੀ ਪ੍ਰਾਇਵੇਟ ਕੰਪਨੀ ਚ'ਕੰਮ ਕਰ ਰਿਹਾ ਸੀ ਉਸਦੀ ਮੌਤ ਦੀ ਖਬਰ ਪਿੰਡ 'ਚ ਪਿਤਾ ਲੱਗਣ ਤੇ ਸੌਗ ਦੀ ਲਹਿਰ ਫੈਲ ਗਈ ਇਹ ਲੜਕਾ ਹਰੀਜਨ ਬਸਤੀ ਨਾਲ ਸਬੰਧਿਤ ਸੀ ਤੇ ਉਸਦੇ ਪਿਤਾ ਸ. ਬਿੱਕਰ ਸਿੰਘ ਦਿੱਲੀ ਵਿਖੇ ਬਤੌਰ ਟੈਕਸੀ ਡਰਾਇਵਰ ਦਾ ਕਿੱਤਾ ਕਰ ਰਹੇ ਹਨ।

ਮਿ੍ਰਤਕ ਸਤੀਸ਼ ਕੁਮਾਰ ਦੇ ਭਰਾ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਹਿੰਦਰ ਸਿੰਘ ਏਐੱਸਆਈ ਨੇ ਧਾਰਾ ਅੰਡਰ ਸ਼ੈਕਸ਼ਨ 229,337,304 ਤੇ 427 ਦੇ ਅਧੀਨ ਵਹੀਕਲ ਚਾਲਕ ਤੇ ਕਾਰਵਾਈ ਕੀਤੀ ਤੇ ਪੋਸਟ-ਮਾਰਟਮ ਕਰਵਾ ਕੇ ਲਾਸ਼ ਪਰਿਵਾਰਕਾਂ ਮੈਂਬਰਾਂ ਨੂੰ ਸੌਂਪ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BB ÃÅñ» ç¶