ਇੰਡੋਨੇਸ਼ੀਆ ਦੇ ਬਾਲੀ ਦੀਪ 'ਚ ਹਵਾਈ ਸੇਵਾਵਾਂ ਬਹਾਲ

Updated on: Mon, 04 Dec 2017 06:03 PM (IST)
  

ਕਾਰਾਂਗਸੇਮ (ਏਪੀ) : ਜਵਾਲਾਮੁਖੀ ਸਰਗਰਮ ਹੋਣ ਕਾਰਨ ਇੰਡੋਨੇਸ਼ੀਆ ਦੇ ਬਾਲੀ ਦੀਪ 'ਚ ਪਿਛਲੇ ਕਈ ਦਿਨਾਂ ਤੋਂ ਬੰਦ ਹਵਾਈ ਸੇਵਾਵਾਂ ਨੂੰ 'ਜੇਸਟਰ' ਤੇ 'ਵਰਜਿਨ ਆਸਟ੫ੇਲੀਆ' ਏਅਰਲਾਈਨਜ਼ ਨੇ ਫਿਰ ਬਹਾਲ ਕਰ ਦਿੱਤਾ ਹੈ। ਇੰਡੋਨੇਸ਼ੀਆ ਦੀ ਆਫਤ ਖਾਤਮਾ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਮਾਊਂਟ ਅਗੁੰਗ ਜਵਾਲਾਮੁਖੀ ਨੂੰ ਲੈ ਕੇ ਹਾਲੇ ਵੀ ਉੱਚ ਪੱਧਰੀ ਚੌਕਸੀ ਵਰਤੀ ਜਾ ਰਹੀ ਹੈ। ਪਰ ਦੁਨੀਆ ਭਰ ਦੇ ਸੈਲਾਨੀਆ ਵਿਚਕਾਰ ਮਸ਼ਹੂਰ ਬਾਲੀ ਦਾ ਜ਼ਿਆਦਾਤਰ ਹਿੱਸਾ ਹੁਣ ਖ਼ਤਰੇ ਤੋਂ ਬਾਹਰ ਹੈ।

ਵੈਸੇ ਜਵਾਲਾਮੁਖੀ ਦੇ ਆਸਪਾਸ ਦੇ ਦਸ ਕਿਲੋਮੀਟਰ ਖੇਤਰ ਨੂੰ ਖ਼ਤਰਨਾਕ ਜ਼ੋਨ ਦੀ ਸ਼ੇ੫ਣੀ 'ਚ ਰੱਖਿਆ ਗਿਆ ਹੈ। ਇਸ ਖੇਤਰ 'ਚ ਰਹਿਣ ਵਾਲੇ 55 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਸੁਰੱਖਿਅਤ ਜਗ੍ਹਾ 'ਤੇ ਸ਼ਰਨ ਲਈ ਹੋਈ ਹੈ। ਜਵਾਲਾਮੁਖੀ ਦੀ ਸਰਗਰਮੀ 'ਤੇ ਨਜ਼ਰ ਰੱਖਣ ਵਾਲੀ ਆਸਟ੫ੇਲੀਆਈ ਏਜੰਸੀ ਨੇ ਵੀ ਹੁਣ ਅਗੁੰਗ 'ਤੇ ਐਡਵਾਈਜ਼ਰੀ ਦੇਣੀ ਬੰਦ ਕਰ ਦਿੱਤੀ ਹੈ। ਜੋ ਦਰਸਾਉਂਦਾ ਹੈ ਕਿ ਹਵਾਈ ਸੇਵਾਵਾਂ ਲਈ ਹੁਣ ਖ਼ਤਰਾ ਨਹੀਂ ਹੈ। ਪਿਛਲੇ ਮਹੀਨੇ ਜਵਾਲਾਮੁਖੀ ਤੋਂ ਨਿਕਲੀ ਰਾਖ ਤੇ ਧੂੰਏਂ ਦੇ ਗ਼ੁਬਾਰ ਨੇ ਆਸਮਾਨ ਨੂੰ ਢਕ ਲਿਆ ਸੀ। ਇਸ ਕਾਰਨ ਹਵਾਈ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹਜ਼ਾਰਾਂ ਦੀ ਗਿਣਤੀ 'ਚ ਸੈਲਾਨੀ ਬਾਲੀ ਦੀਪ 'ਚ ਫਸ ਗਏ ਸਨ। ਪਰ ਬੀਤੇ ਕੁਝ ਦਿਨਾਂ ਤੋਂ ਜਵਾਲਾਮੁਖੀ ਤੋਂ ਨਿਕਲਣ ਵਾਲੀ ਰਾਖ ਤੇ ਧੂੰਏਂ 'ਚ ਕਮੀ ਆਈ ਹੈ। ਇਸ ਕਾਰਨ ਨਾਲ ਕੁਝ ਏਅਰਲਾਈਨਜ਼ ਨੇ ਆਪਣੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Bali volcano emits wispy plume of steam flights resume