ਵਿਆਨਾ: ਆਸਟਰੀਆ ਦੀ ਸਰਕਾਰ ਨੇ ਸੱਤ ਮਸਜਿਦਾਂ ਬੰਦ ਕਰ ਦਿੱਤੀਆਂ ਹਨ ਤੇ ਕਈ ਵਿਦੇਸ਼ੀ ਇਮਾਮਾਂ ਨੂੰ ਦੇਸ਼ 'ਚੋਂ ਕੱਢ ਦੇਣ ਦੀ ਯੋਜਨਾ ਉਲੀਕੀ ਹੈ¢ ਵਿਦੇਸ਼ੀ ਸਮੂਹਾਂ ਨੂੰ ਮਿਲਣ ਵਾਲੀ ਵਿਦੇਸ਼ੀ ਵਿੱਤੀ ਸਹਾਇਤਾ 'ਤੇ ਵੀ ਰੋਕ ਲਾਈ ਜਾ ਰਹੀ ਹੈ¢ ਚਾਂਸਲਰ ਸੇਬਾਸਚੀਅਨ ਕੁਰਜ਼ ਨੇ ਦੱਸਿਆ ਕਿ ਵਿਆਨਾ 'ਚ ਗਰਮ-ਖ਼ਿਆਲੀ ਤੁਰਕੀ ਰਾਸ਼ਟਰਵਾਦੀ ਮਸਜਿਦਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਤੇ 'ਅਰਬ ਰਿਲੀਜੀਅਸ ਕਮਿਊਨਿਟੀ' ਵੱਲੋਂ ਚਲਾਈਆਂੰ ਜਾ ਰਹੀਆਂ ਮਸਜਿਦਾਂ ਕੀਤੀਆਂ ਜਾ ਰਹੀਆਂ ਹਨ¢