ਮੈਨੁਰੇਵਾ ਵਿਖੇ ਭਾਰਤੀ ਮੂਲ ਦੀ ਅੌਰਤ ਦਾ ਕਤਲ

Updated on: Mon, 13 Nov 2017 08:36 PM (IST)
  
Auckland childcare worker murdered in her home

ਮੈਨੁਰੇਵਾ ਵਿਖੇ ਭਾਰਤੀ ਮੂਲ ਦੀ ਅੌਰਤ ਦਾ ਕਤਲ

ਸੀਐਨਟੀ 704

ਪਤੀ ਤੋਂ ਵੱਖ ਹੋ ਕੇ ਤਿੰਨ ਸਾਲ ਦੀ ਬੱਚੀ ਤੇ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ 24 ਸਾਲਾ ਅਰਿਸ਼ਮਾ ਅਰਚਨਾ ਸਿੰਘ

ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ

ਬੀਤੇ ਸ਼ਨਿਚਰਵਾਰ ਦੀ ਰਾਤ ਮੈਨੁਰੇਵਾ ਦੇ ਮੈਚ ਰੋਡ 'ਤੇ ਇਕ ਭਾਰਤੀ ਫਿਜੀ ਮੂਲ ਦੀ ਅੌਰਤ ਦਾ ਉਸਦੇ ਘਰ ਵਿਚ ਵੜ ਕੇ ਕਤਲ ਕਰ ਦਿੱਤਾ ਗਿਆ। ਉਹ ਕੁਝ ਸਮਾਂ ਪਹਿਲਾਂ ਹੀ ਕਿ ਜਨਮ ਦਿਨ ਪਾਰਟੀ ਤੋਂ ਵਾਪਿਸ ਪਰਤੀ ਸੀ। ਉਸਦੇ ਨਾਲ ਰਹਿੰਦੇ ਉਸਦੇ ਮਾਪੇ ਵੀ ਕਿਸੇ ਰਿਸ਼ਤੇਦਾਰ ਦੇ ਗਏ ਸਨ। ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਤੇ ਉਸਦੀ ਤਿੰਨ ਸਾਲਾ ਬੇਟੀ ਉਸ ਕੋਲ ਰਹਿੰਦੀ ਸੀ। ਸ਼ਨਿੱਚਰਵਾਰ ਨੂੰ ਬੱਚੀ ਵੀ ਆਪਣੇ ਪਿਤਾ ਕੋਲ ਗਈ ਸੀ। ਉਸਦੀ ਪਹਿਚਾਣ 24 ਸਾਲਾ ਅਰਿਸ਼ਮਾ ਅਰਚਨਾ ਸਿੰਘ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਵਿਚ ਫੀਜ਼ੀ ਤੋਂ ਸੀ।

ਪੁਲਿਸ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ 12.45 ਵਜੇ ਅਰਿਸ਼ਮਾ ਅਰਚਨਾ ਆਪਣੇ ਪੁਰਸ਼ ਮਿੱਤਰ ਨਾਲ ਘਰ ਆਈ ਸੀ। ਉਸ ਤੋਂ ਤੁਰੰਤ ਬਾਅਦ ਉਸਨੇ ਘਰ ਦੇ ਬਾਹਰ ਖੜਾਕ ਸੁਣਿਆ ਤੇ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ ਕਿ ਉਸਨੂੰ ਬਾਹਰ ਦੇ ਖੜਾਕ ਤੋਂ ਡਰ ਲੱਗ ਰਿਹਾ ਹੈ। ਉਸਦੇ ਮਾਪੇ 20 ਮਿੰਟਾਂ ਵਿਚ ਹੀ ਉੱਥੇ ਪਹੁੰਚ ਗਏ ਪਰ ਐਨੇ ਨੂੰ ਉਸਦਾ ਕਤਲ ਹੋ ਗਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਉਸਦੇ ਜਾਣਕਾਰ ਨੇ ਹੀ ਕੀਤਾ ਹੈ।

============

ਨਿਊਜ਼ੀਲੈਂਡ 'ਚ ਕਤਲ ਕੀਤੀ ਗਈ 24 ਸਾਲਾ ਅਰਿਸ਼ਮਾ ਅਰਚਨਾ ਸਿੰਘ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Auckland childcare worker murdered in her home