ਕੈਲੀਫੋਰਨੀਆ ਦੇ ਜੰਗਲਾਂ 'ਚ ਅੱਗ ਭੜਕਣ ਮਗਰੋਂ 550 ਲੋਕ ਲਾਪਤਾ

Updated on: Thu, 12 Oct 2017 05:59 PM (IST)
  

ਸੋਨੋਮਾ (ਰਾਇਟਰ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ 'ਚ ਲੱਗੀ ਜ਼ਬਰਦਸਤ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਰਗੇਡ ਜੂਝ ਰਹੇ ਹਨ। ਉਨ੍ਹਾਂ ਨੂੰ ਤੇਜ਼ ਹਵਾਵਾਂ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਨਾਲ ਹੁਣ ਤਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3500 ਤੋਂ ਜ਼ਿਆਦਾ ਮਕਾਨ ਸੁਆਹ ਹੋ ਚੁੱਕੇ ਹਨ। ਜੰਗਲਾਂ 'ਚ ਅੱਗ ਭੜਕਣ ਤੋਂ ਬਾਅਦ ਤੋਂ 550 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਇਹ ਅੱਗ ਉੱਤਰੀ ਕੈਲੀਫੋਰਨੀਆ ਦੇ ਅੱਠ ਕਾਉਂਟੀ ਦੇ ਜੰਗਲਾਂ 'ਚ ਫੈਲ ਚੁੱਕੀ ਹੈ। ਇਸ 'ਚ 1.70 ਲੱਖ ਏਕੜ ਇਲਾਕਾ ਸੁਆਹ ਹੋ ਚੁੱਕਾ ਹੈ। ਇਹ ਅੱਗ ਐਤਵਾਰ ਦੇਰ ਰਾਤ ਭੜਕੀ ਅਤੇ ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਕਾਰਨ ਤੇਜ਼ੀ ਨਾਲ ਫੈਲਦੀ ਗਈ। ਨੇਪਾ ਕਾਉਂਟੀ ਦੇ ਕੈਲਿਸਟੋਗਾ ਸ਼ਹਿਰ ਨੂੰ ਬੁੱਧਵਾਰ ਨੂੰ ਖ਼ਾਲੀ ਕਰਨ ਦਾ ਹੁਕਮ ਦੇ ਦਿੱਤਾ ਗਿਆ। ਅਧਿਕਾਰੀਆਂ ਨੇ ਇਸ ਇਲਾਕੇ 'ਚ ਵੀ ਅੱਗ ਫੈਲਣ ਦਾ ਖ਼ਦਸ਼ਾ ਜਾਹਿਰ ਕੀਤਾ ਹੈ। ਸੋਨੋਮਾ ਕਾਉਂਟੀ ਦੀ ਐਮਰਜੈਂਸੀ ਮੁਹਿੰਮ ਦੀ ਤਰਜਮਾਨ ਜੈਨਿਫਰ ਲਾਰੋਕਿਊ ਮੁਤਾਬਕ, 550 ਤੋਂ ਜ਼ਿਆਦਾ ਲੋਕ ਲਾਪਤਾ ਹਨ। ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੈਲੀਫੋਨੀਆ ਦੇ ਜੰਗਲਾਤ ਵਿਭਾਗ ਮੁਤਾਬਕ, ਕਈ ਲੋਕ ਰਾਤ ਨੂੰ ਸੌਂਦੇ ਹੋਏ ਮਾਰੇ ਗਏ ਜਦੋਂ ਅੱਗੇ ਉਨ੍ਹਾਂ ਦੇ ਘਰਾਂ ਤਕ ਪਹੁੰਚ ਗਈ। ਕਰੀਬ 20 ਹਜ਼ਾਰ ਲੋਕਾਂ ਨੇ ਇਸ ਇਲਾਕੇ ਤੋਂ ਹਿਜਰਤ ਕੀਤੀ ਹੈ। ਗਵਰਨਰ ਜੈਰੀ ਬ੍ਰਾਊਨ ਨੇ ਨੇਪਾ, ਵਾਈਨ, ਸੋਨੋਮਾ, ਯੂਬਾ ਅਤੇ ਆਰੇਂਜ ਕਾਉਂਟੀ ਸਮੇਤ ਪ੍ਰਭਾਵਿਤ ਕਾਉਂਟੀ 'ਚ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: At least 23 dead hundreds missing as winds fan California wildfir