ਅਮਰੀਕਾ 'ਚ ਨਹੀਂ ਆ ਸਕਣਗੇ ਤੈਅ ਹੱਦ ਤੋਂ ਜ਼ਿਆਦਾ ਸ਼ਰਨਾਰਥੀ

Updated on: Wed, 13 Sep 2017 05:44 PM (IST)
  

ਅਮਰੀਕੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ 'ਤੇ ਲਾਈ ਰੋਕ

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਰਨਾਰਥੀਆਂ ਦੇ ਆਉਣ 'ਤੇ ਰੋਕ ਲਾਉਣ ਦੇ ਮੋਰਚੇ 'ਤੇ ਵੱਡੀ ਕਾਨੂੰਨੀ ਸਫ਼ਲਤਾ ਮਿਲੀ ਹੈ। ਸੁਪਰੀਮ ਕੋਰਟ ਨੇ ਟਰੰਪ ਪ੫ਸ਼ਾਸਨ ਨੂੰ ਦੇਸ਼ 'ਚ ਜ਼ਿਆਦਾ ਸ਼ਰਨਾਰਥੀਆਂ ਦੇ ਆਉਣ 'ਤੇ ਰੋਕ ਲਾਉਣ ਦੀ ਆਗਿਆ ਦੇ ਦਿੱਤੀ ਹੈ। ਅਮਰੀਕੀ ਨੀਤੀ ਅਨੁਸਾਰ ਫਿਲਹਾਲ ਸਾਲ ਭਰ 'ਚ 50 ਹਜ਼ਾਰ ਸ਼ਰਨਾਰਥੀ ਹੀ ਆ ਸਕਦੇ ਹਨ। ਮੁੱਖ ਅਦਾਲਤ ਦੇ ਜੱਜਾਂ ਨੇ ਟਰੰਪ ਪ੫ਸ਼ਾਸਨ ਦੀ ਅਪੀਲ 'ਤੇ ਮੰਗਲਵਾਰ ਨੂੰ ਹੇਠਲੀ ਅਦਾਲਤ ਦੇ ਫ਼ੈਸਲੇ 'ਤੇ ਰੋਕ ਲਾ ਦਿੱਤੀ। ਹੇਠਲੀ ਅਦਾਲਤ ਨੇ ਸ਼ਰਨਾਰਥੀਆਂ ਨੂੰ ਰੋਕ ਤੋਂ ਛੋਟ ਦੇਣ 'ਤੇ ਅਕਤੂੁਬਰ ਮਹੀਨਾ ਖ਼ਤਮ ਹੋਣ ਤੱਕ 24 ਹਜ਼ਾਰ ਵਾਧੂ ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਆਉਣ ਦਾ ਫ਼ੈਸਲਾ ਸੁਣਾਇਆ ਸੀ। ਹਾਲਾਂਕਿ ਸੁਪਰੀਮ ਕੋਰਟ ਦਾ ਇਹ ਆਦੇਸ਼ ਟਰੰਪ ਦੀ ਯਾਤਰਾ ਪਾਬੰਦੀ ਨੀਤੀ 'ਤੇ ਅੰਤਿਮ ਫ਼ੈਸਲਾ ਨਹੀਂ ਹੈ। ਜੱਜਾਂ ਨੇ ਯਾਤਰਾ ਪਾਬੰਦੀ ਤੇ ਸ਼ਰਨਾਰਥੀਆਂ 'ਤੇ ਰੋਕ ਨੂੰ ਕਾਨੂੰਨੀ ਮਾਨਤਾ 'ਤੇ ਦਲੀਲ ਸੁਣਨ ਲਈ ਸੁਣਵਾਈ ਦੀ ਅਗਲੀ ਤਰੀਕ 10 ਅਕਤੂੁਬਰ ਤੈਅ ਕੀਤੀ ਹੈ। ਦੱਸਣਯੋਗ ਹੈ ਕਿ ਯਾਤਰਾ ਸਬੰਧੀ ਪਾਬੰਦੀ ਦੀ ਸਮਾਂ ਹੱਦ ਸਤੰਬਰ ਦੇ ਅੰਤ ਤੱਕ ਜਦੋਂਕਿ ਸ਼ਰਨਾਰਥੀਆਂ 'ਤੇ ਰੋਕ ਦੀ ਸਮਾਂ ਹੱਦ ਅਗਲੇ ਮਹੀਨੇ ਖ਼ਤਮ ਹੋਣ ਵਾਲੀ ਸੀ। ਵਾੲ੍ਹੀਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਅਹਿਮ ਹਿੱਸੇ ਨੂੰ ਪ੫ਭਾਵੀ ਰੱਖਣ ਦੀ ਆਗਿਆ ਦੇ ਦਿੱਤੀ ਹੈ। ਅਸੀਂ ਕੋਰਟ ਵਿਚ ਅਗਲੇ ਮਹੀਨੇ ਹੋਣ ਵਾਲੀ ਸੁਣਵਾਈ ਵਿਚ ਵੀ ਆਪਣੇ ਫ਼ੈਸਲੇ ਦਾ ਮਜ਼ਬੂਤੀ ਨਾਲ ਬਚਾਅ ਕਰਾਂਗੇ। ਜ਼ਿਕਰਯੋਗ ਹੈ ਕਿ ਟਰੰਪ ਨੇ ਛੇ ਮਾਰਚ ਨੂੰ ਮੁਸਲਿਮ ਬਹੁਤਾਤ ਵਾਲੇ ਈਰਾਨ, ਲੀਬੀਆ, ਸੋਮਾਲੀਆ, ਸੂਡਾਨ ਤੇ ਯਮਨ ਦੇ ਲੋਕਾਂ 'ਤੇ 90 ਦਿਨਾਂ ਦੀ ਰੋਕ ਲਾਉਣ ਦੇ ਆਦੇਸ਼ 'ਤੇ ਦਸਤਖਤ ਕੀਤੇ ਸਨ। ਇਹ ਆਦੇਸ਼ ਜੂਨ ਤੋਂ ਪ੫ਭਾਵੀ ਹੋਇਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: american supreme court orders