ਐਮਾਜ਼ੋਨ ਦਾ ਸੀਈਓ ਵਿਸ਼ਵ ਦਾ ਸਭ ਤੋਂ ਅਮੀਰ ਵਿਅਕਤੀ

Updated on: Thu, 11 Jan 2018 06:24 PM (IST)
  

11 ਸੀਐੱਨਟੀ 1005

ਨਿਊਯਾਰਕ (ਆਈਏਐੱਨਐੱਸ) : ਐਮਾਜ਼ੋਨ ਦੇ ਸੀਈਓ ਜੈੱਫ ਬੇਜ਼ੋਸ ਹੁਣ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ 'ਚ ਬਲੂਮਬਰਗ ਅਤੇ ਫੋਰਬਸ ਦਾ ਵੀ ਵੱਡਾ ਹੱਥ ਹੈ ਜਿਸ ਕਾਰਨ ਉਹ ਅਰਬਪਤੀਆਂ ਦੀ ਸੂਚੀ 'ਚ ਸ਼ਾਮਿਲ ਹੋ ਸਕੇ। ਬਲੂਮਬਰਗ ਅਨੁਸਾਰ ਬੇਜ਼ੋਸ ਦੀ ਮੌਜੂਦਾ ਸੰਪਤੀ 106 ਅਰਬ ਡਾਲਰ ਅਤੇ ਫੋਰਬਸ ਨੇ ਇਹ 105 ਅਰਬ ਡਾਲਰ ਦੱਸੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਮਾਈਯੋਸਾਫਟ ਦੇ ਬਾਨੀ ਬਿਲ ਗੇਟਸ ਦਾ ਸੀ ਜਿਨ੍ਹਾਂ ਕੋਲ 1999 'ਚ 100 ਅਰਬ ਡਾਲਰ ਦੀ ਸੰਪਤੀ ਸੀ। ਬੇਜ਼ੋਸ ਦੀ ਆਮਦਨ ਦਾ ਜ਼ਿਆਦਾਤਰ ਪੈਸਾ ਐਮਾਜ਼ੋਨ ਦੇ 78.9 ਮਿਲੀਅਨ ਸ਼ੇਅਰਾਂ ਤੋਂ ਆਇਆ ਹੈ। ਦੱਸਣਯੋਗ ਹੈ ਕਿ ਸਾਲ 2017 'ਚ ਐਮਾਜ਼ੋਨ ਦੇ ਸ਼ੇਅਰਾਂ 'ਚ 57 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Amazon CEO becomes richest man in history