ਵੈਰੀ ਦੇ ਇਲਾਕੇ 'ਚ ਜਾ ਕੇ ਤਬਾਹੀ ਮਚਾਏਗੀ ਹਵਾਈ ਫ਼ੌਜ

Updated on: Mon, 16 Apr 2018 06:55 PM (IST)
  

-

ਜੇਐੱਨਐੱਨ, ਜੈਪੁਰ : ਪਾਕਿਸਤਾਨ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੀ ਪੋਖ਼ਰਨ ਫਾਇਰਿੰਗ ਰੇਂਜ 'ਚ ਭਾਰਤੀ ਹਵਾਈ ਫ਼ੌਜ ਦੇ ਹੁਣ ਤਕ ਦੇ ਸਭ ਤੋਂ ਵੱਡੀ ਜੰਗੀ ਅਭਿਆਸ 'ਗਗਨ ਸ਼ਕਤੀ 2018' 'ਚ ਜੰਗੀ ਜਹਾਜ਼ਾਂ ਦੇ ਨਿਸ਼ਾਨੇ ਅਤੇ ਧਮਾਕੇ ਦੇਸ਼ ਦੀ ਫ਼ੌਜੀ ਤਾਕਤ ਦਾ ਅਹਿਸਾਸ ਕਰਵਾ ਰਹੇ ਹਨ। ਇਕ ਹਫ਼ਤੇ ਤੋਂ ਜਾਰੀ ਜੰਗੀ ਅਭਿਆਸ 22 ਅਪ੫ੈਲ ਤਕ ਚੱਲੇਗਾ। ਇਸ 'ਚ ਪਹਿਲੀ ਵਾਰ ਮਹਿਲਾ ਲੜਾਕੂ ਪਾਇਲਟ ਹਿੱਸਾ ਲੈ ਰਹੀਆਂ ਹਨ। ਇਸ ਦੌਰਾਨ ਜਵਾਨਾਂ ਨੇ ਦੁਸ਼ਮਣ ਦੀ ਧਰਤੀ 'ਤੇ ਜਾ ਕੇ ਤਬਾਹੀ ਮਚਾਉਣ ਦਾ ਅਭਿਆਸ ਕੀਤਾ। ਫ਼ੌਜੀ ਬੁਲਾਰੇ ਨੇ ਦੱਸਿਆ ਕਿ ਦਿਨ-ਰਾਤ ਚੱਲ ਰਹੇ ਜੰਗੀ ਅਭਿਆਸ 'ਚ ਖ਼ਤਰਨਾਕ ਦਸਤੇ ਨੂੰ ਹਵਾ ਤੋਂ ਦੁਸ਼ਮਣ ਦੇ ਇਲਾਕੇ 'ਚ ਉਤਾਰਨ ਤੇ ਹਵਾ ਤੋਂ ਹਵਾ 'ਚ ਕਾਊਂਟਰ ਅਟੈਕ 'ਚ ਮੁਹਾਰਤ ਹਾਸਲ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੋ ਦਿਨਾਂ ਤੋਂ ਦੁਸ਼ਮਣ ਦੀ ਧਰਤੀ 'ਤੇ ਜਾ ਕੇ ਕਬਜ਼ਾ ਕਰਨ ਦੀ ਰਣਨੀਤੀ ਤਹਿਤ ਹਵਾਈ ਫ਼ੌਜੀ ਅਭਿਆਸ 'ਚ ਜੁਟੇ ਹਨ। ਅਭਿਆਸ ਦੌਰਾਨ ਦੇਸ਼ 'ਚ ਬਣੇ ਲੜਾਕੂ ਜਹਾਜ਼ ਤੇਜਸ ਦੀ ਪੂਰੀ ਸਕਵਾਈਨ ਆਪਣੀ ਤਾਕਤ ਵਿਖਾ ਰਹੀ ਹੈ। ਇਸ ਤੋਂ ਇਲਾਵਾ ਸੁਖ਼ੋਈ-30, ਐੱਮਕੇਆਈ, ਮਿੱਗ-21, ਮਿੱਗ-29, ਮਿੱਗ-27, ਜਗੁਆਰ, ਮਿਰਾਜ, ਸੀ-17 ਗਲੋਬ ਮਾਸਟਰ, ਸੀ-130 ਜੇ, ਐੱਮਆਈ-35, ਐੱਮਆਈ-17ਵੀਂ 5, ਐੱਮਆਈ-17, ਏਐੱਲਐੱਚ ਧਰੁਵ ਸਮੇਤ 1100 ਜਹਾਜ਼ ਵੀ ਅਭਿਆਸ 'ਚ ਹਿੱਸਾ ਲੈ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: air to a ir attack