ਜਲਾਲਾਬਾਦ 'ਚ ਸਰਕਾਰੀ ਦਫ਼ਤਰ 'ਤੇ ਹਮਲਾ, 10 ਦੀ ਮੌਤ

ਜਲਾਲਾਬਾਦ : ਅਫ਼ਗਾਨਿਸਤਾਨ ਦੇ ਜਲਾਲਾਬਾਦ 'ਚ ਬੁੱਧਵਾਰ ਨੂੰ ਤਿੰਨ ਹਥਿਆਰਬੰਦ ਹਮਲਾਵਰਾਂ ਨੇ ਸਿੱਖਿਆ ਵਿਭਾਗ ਦੇ ਦਫ਼ਤਰ 'ਤੇ ਹਮਲਾ ਕਰ ਦਿੱਤਾ। ਸੁਰੱਖਿਆ ਏਜੰਸੀਆਂ ਅਤੇ ਹਮਲਾਵਰਾਂ ਵਿਚਕਾਰ ਚਾਰ ਘੰਟੇ ਤਕ ਚੱਲੇ ਮੁਕਾਬਲੇ 'ਚ 10 ਲੋਕਾਂ ਦੀ ਮੌਤ ਹੋ ਗਈ। ਦੋ ਹਮਲਾਵਰਾਂ ਨੇ ਖ਼ੁਦ ਨੂੰ ਆਤਮਘਾਤੀ ਧਮਾਕੇ ਨਾਲ ਉੱਡਾ ਲਿਆ ਜਦਕਿ ਇਕ ਸੁਰੱਖਿਆ ਬਲਾਂ ਦੀ ਗੋਲ਼ੀ ਦਾ ਸ਼ਿਕਾਰ ਬਣਿਆ। ਜਲਾਲਾਬਾਦ 'ਚ 10 ਦਿਨਾਂ ਦੌਰਾਨ ਇਹ ਤੀਜਾ ਅੱਤਵਾਦੀ ਹਮਲਾ ਹੈ।

ਚੀਨ ਦੇ ਨੋਬਲ ਜੇਤੂ ਦੀ ਪਤਨੀ ਜਰਮਨੀ ਪੁੱਜੀ

ਬਰਲਿਨ : ਚੀਨ ਦੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਲੀ ਸ਼ਾਓਬੋ ਦੀ ਪਤਨੀ ਲੀ ਜ਼ਿਆ ਜਰਮਨੀ ਪੁੱਜ ਗਈ ਹੈ। ਘਰ 'ਚ ਅੱਠ ਸਾਲਾਂ ਤਕ ਨਜ਼ਰਬੰਦ ਰੱਖਣ ਪਿੱਛੋਂ ਚੀਨ ਨੇ ਕੌਮਾਂਤਰੀ ਦਬਾਅ 'ਚ ਉਸ ਨੂੰ ਰਿਹਾਅ ਕਰ ਦਿੱਤਾ। 2010 'ਚ ਸ਼ਾਓਬੋ ਨੂੰ ਨੋਬਲ ਪੁਰਸਕਾਰ ਮਿਲਣ ਪਿੱਛੋਂ ਹੀ ਜ਼ਿਆ 'ਤੇ ਚੀਨ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਸ਼ਾਓਬੋ ਦੀ ਪਿਛਲੇ ਸਾਲ ਗੁਰਦੇ ਦੇ ਕੈਂਸਰ ਕਾਰਨ ਜੇਲ੍ਹ 'ਚ ਹੀ ਮੌਤ ਹੋ ਗਈ ਸੀ।