ਚੋਣਾਂ 'ਚ ਸ਼ਿੰਜੋ ਅਬੇ ਨੂੰ ਮਿਲ ਸਕਦੈ ਦੋ-ਤਿਹਾਈ ਬਹੁਮਤ

Updated on: Thu, 12 Oct 2017 05:59 PM (IST)
  

12 ਸੀਐੱਨਟੀ 1007

465 ਵਿਚੋਂ 300 ਸੀਟਾਂ ਜਿੱਤ ਸਕਦੀ ਹੈ ਅਬੇ ਦੀ ਪਾਰਟੀ

'ਪਾਰਟੀ ਆਫ਼ ਹੋਪ' ਨੂੰ ਸਿਰਫ਼ 60 ਸੀਟਾਂ ਮਿਲਣ ਦਾ ਅਨੁਮਾਨ

ਟੋਕੀਓ (ਏਐੱਫਪੀ) : ਜਾਪਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇਖਣਾਂ ਅਨੁਸਾਰ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੀ ਪਾਰਟੀ ਦੋ-ਤਿਹਾਈ ਬਹੁਮਤ ਨਾਲ ਵੱਡੀ ਜਿੱਤ ਹਾਸਿਲ ਕਰ ਸਕਦੀ ਹੈ। ਦੂਜੇ ਪਾਸੇ ਟੋਕੀਓ ਦੀ ਲੋਕਪਿ੍ਰਆ ਗਵਰਨਰ ਯੂਰਿਕੋ ਕੋਈਕੇ ਦੀ ਪਾਰਟੀ ਚੋਣ ਜਿੱਤਣ ਦੀ ਰੇਸ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਾਪਾਨ ਦੀ 465 ਮੈਂਬਰੀ ਸੰਸਦ ਲਈ 22 ਅਕਤੂਬਰ ਨੂੰ ਚੋਣ ਕਰਵਾਈ ਜਾ ਰਹੀ ਹੈ। ਇਸ 'ਚ ਅਬੇ ਦੀ ਲਿਬਰਲ ਡੈਮੋਯੇਟਿਕ ਪਾਰਟੀ ਅਤੇ ਉਨ੍ਹਾਂ ਦੇ ਗੱਠਜੋੜ ਭਾਈਵਾਲ ਕੋਮੀਤੋ ਦੀ ਪਾਰਟੀ ਨੂੰ 465 ਵਿਚੋਂ 300 ਸੀਟਾਂ ਮਿਲ ਸਕਦੀਆਂ ਹਨ। ਸਰਵੇ ਵਿਚ ਅਬੇ ਦੀ ਪਾਰਟੀ ਨੂੰ ਇਕੱਲਿਆਂ ਹੀ ਬਹੁਮਤ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਜੇਕਰ ਅਬੇ ਸੰਸਦ ਦੀਆਂ ਦੋ-ਤਿਹਾਈ ਸੀਟਾਂ ਜਿੱਤ ਜਾਂਦੇ ਹਨ ਤਾਂ ਉਹ ਜਾਪਾਨ ਦੇ ਸੰਵਿਧਾਨ ਵਿਚ ਸੋਧ ਵੀ ਕਰ ਸਕਦੇ ਹਨ।

ਜਾਪਾਨ ਦਾ ਸਿਆਸੀ ਮਾਹੌਲ ਬਦਲਣ ਦੇ ਨਾਲ ਹੀ ਮੁੱਖ ਵਿਰੋਧੀ ਡੈਮੋਯੇਟਿਕ ਪਾਰਟੀ ਦੀ ਚਮਕ ਫਿੱਕੀ ਕਰਨ ਵਾਲੀ ਕੋਈਕੇ ਦੀ 'ਪਾਰਟੀ ਆਫ਼ ਹੋਪ' ਨੂੰ 60 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਤੋਂ ਹਟਣ ਦੇ ਕਾਰਨ ਕੋਈਕੇ ਦੇ ਸਮੱਰਥਕਾਂ ਦੀ ਗਿਣਤੀ ਘੱਟ ਹੋ ਗਈ ਹੈ ਜਦਕਿ ਅਬੇ ਨੂੰ ਅਲੱਗ-ਥਲੱਗ ਹੋਈ ਵਿਰੋਧੀ ਧਿਰ ਕਾਰਨ ਚੋਣ ਵਿਚ ਫਾਇਦਾ ਹੋ ਸਕਦਾ ਹੈ। ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਉੱਤਰੀ ਕੋਰੀਆ ਨਾਲ ਤਨਾਤਨੀ ਵਿਚਕਾਰ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਲਈ 25 ਸਤੰਬਰ ਨੂੰ ਸਮੇਂ ਤੋਂ ਪਹਿਲਾਂ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Abe nears two-thirds majority in Japan election: polls