ਪੀਰ ਬਾਬਾ ਦੇਤੇ ਸ਼ਾਹ ਬਾਬਾ ਭਾਨੇ ਸ਼ਾਹ ਦੀ ਦਰਗਾਹ 'ਤੇ ਸਲਾਨਾ ਮੇਲਾ ਸ਼ੁਰੂ

Updated on: Thu, 14 Jun 2018 07:12 PM (IST)
  

ਪੱਤਰ ਪ੫ੇਰਕ, ਭੁਲੱਥ : ਭੁਲੱਥ ਵਿਖੇ ਪੀਰ ਬਾਬਾ ਦੇਤੇ ਸ਼ਾਹ ਬਾਬਾ ਭਾਨੇ ਸ਼ਾਹ ਦੀ ਦਰਗਾਹ 'ਤੇ ਸਲਾਨਾ ਮੇਲਾ ਸ਼ੁਰੂ ਹੋ ਗਿਆ। ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਦੀਪੂ ਨੇ ਦੱਸਿਆ ਕਿ ਪਹਿਲੇ ਦਿਨ ਤਿੰਨ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਗਏ ਅਤੇ ਉਨ੍ਹਾਂ ਨੂੰ ਘਰ ਦੀ ਜ਼ਰੂਰਤ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਵੇਦ ਪ੫ਕਾਸ਼ ਖੁਰਾਣਾ ਪ੫ਧਾਨ ਨਗਰ ਪੰਚਾਇਤ ਭੁਲੱਥ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਮਹਿਫਲੇ ਕੱਵਾਲ ਹੋਵੇਗੀ ਅਤੇ ਸ਼ੁੱਕਰਵਾਰ ਨੂੰ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਨਾਮਵਰ ਗਾਇਕ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ । ਇਸ ਮੌਕੇ ਉਤੇ ਗੁਲਸ਼ਨ ਕੁਮਾਰ, ਬਲਵਿੰਦਰ ਮੱਟੂ, ਨਰੇਸ਼ ਕੁਮਾਰ, ਹਰਜੀਤ ਮੋਨੂ, ਡੈਨੀਅਲ, ਲੱਕੀ, ਸਰੋਜ ਕੁਮਾਰ, ਆਕਾਸ਼, ਸਰਾਜ ਮੁਹੰਮਦ, ਅਸ਼ੋਕ ਜੰਜੂਆ, ਮਹੰਤ ਰਾਮ, ਬਚਨ ਸਿੰਘ, ਪਰਮਜੀਤ ਥਾਪਰ, ਰਾਜ ਕੁਮਾਰ, ਕੀਮਤੀ ਲਾਲ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êÆð ìÅìÅ ç